ਪੰਜਾਬ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਕੈਲੀਫੋਰਨੀਆ ‘ਚ ਕੀਤੇ ਗਏ ਅਗਵਾ, ਪੁਲਿਸ ਵੱਲੋਂ ਜਾਂਚ ਜਾਰੀ

 ਪੰਜਾਬ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਕੈਲੀਫੋਰਨੀਆ ‘ਚ ਕੀਤੇ ਗਏ ਅਗਵਾ, ਪੁਲਿਸ ਵੱਲੋਂ ਜਾਂਚ ਜਾਰੀ

ਪਿੰਡ ਹਰਸੀਪਿੰਡ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸੋਮਵਾਰ ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਪੁਲਿਸ ਏਰੀਆ ਤੋਂ ਅਗਵਾ ਕਰ ਲਿਆ ਗਿਆ। ਮਰਸਡ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ 36 ਸਾਲਾ ਜਸਦੀਪ ਸਿੰਘ  (ਪਿਤਾ), 27 ਸਾਲਾ ਜਸਲੀਨ ਕੌਰ (ਮਾਂ), ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਆਰੋਹੀ ਢੇਰੀ (ਬੱਚੀ), 39 ਸਾਲਾ ਅਮਨਦੀਪ ਸਿੰਘ (ਤਾਇਆ) ਨੂੰ ਅਗਵਾ ਕਰ ਲਿਆ ਗਿਆ ਹੈ।

Image

ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਉਹਨਾਂ ਕਿਹਾ ਕਿ, ਇਹਨਾਂ ਨੂੰ ਸਾਊਥ ਹਾਈਵੇਅ 59 ਦੇ 800 ਬਲਾਕ ਤੋਂ ਅਗਵਾ ਕੀਤਾ ਗਿਆ ਸੀ। ਪੁਲਿਸ ਉਹਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖ਼ਤਰਨਾਕ ਦੱਸਿਆ ਹੈ। ਘਟਨਾ ਬਾਰੇ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਗਏ, ਕਿਉਂ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਤੇ ਚੱਲ ਰਹੀ ਹੈ।

Image

ਅਮਨਦੀਪ ਅਤੇ ਜਸਦੀਪ ਦੇ ਮਾਤਾ-ਪਿਤਾ ਕ੍ਰਿਪਾਲ ਕੌਰ ਅਤੇ ਡਾਕਟਰ ਰਣਧੀਰ ਸਿੰਘ ਨੇ ਦੱਸਿਆ ਕਿ ਉਹ 29 ਸਤੰਬਰ ਨੂੰ ਹੀ ਅਮਰੀਕਾ ਤੋਂ ਵਾਪਸ ਆਏ ਸਨ। ਹਰਸਿਪੰਦ ਆ ਗਿਆ ਸੀ ਅਤੇ ਉਹ ਹੇਮਕੁੰਟ ਸਾਹਿਬ ਜਾਣ ਲਈ ਰਿਸ਼ੀਕੇਸ਼ ਪਹੁੰਚ ਗਿਆ ਸੀ।

ਬੀਤੀ ਰਾਤ ਜਦੋਂ ਉਹ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਦੇ ਪੁੱਤਰਾਂ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਉਹਨਾਂ ਨੂੰ ਪਰਿਵਾਰ ਸਮੇਤ ਅਗਵਾ ਕਰ ਲਿਆ। ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਕੁਝ ਅਣਪਛਾਤੇ ਲੋਕ ਉਸ ਨੂੰ ਜ਼ਬਰਦਸਤੀ ਕਿਤੇ ਲੈ ਜਾ ਰਹੇ ਹਨ। ਕ੍ਰਿਪਾਲ ਕੌਰ ਅਤੇ ਰਣਧੀਰ ਸਿੰਘ ਨੇ ਵੀ ਪੁਲੀਸ ਨਾਲ ਸੰਪਰਕ ਕੀਤਾ ਹੈ।

Leave a Reply

Your email address will not be published.