News

ਪੰਜਾਬ ਦੇ ਇਹਨਾਂ ਸ਼ਹਿਰਾਂ ’ਚ ਸ਼ੁਰੂ ਹੋਵੇਗੀ ਰੇਲ ਸਰਵਿਸ

ਜਲੰਧਰ ਸਿਟੀ-ਪਠਾਨਕੋਟ, ਫਿਰੋਜ਼ਪੁਰ-ਫਾਜ਼ਿਲਕਾ, ਲੁਧਿਆਣਾ-ਲੋਹੀਆਂ ਖਾਸ, ਬਠਿੰਡਾ-ਫਾਜ਼ਲਿਕਾ, ਅੰਮ੍ਰਿਤਸਰ-ਪਠਾਨਕੋਟ ਵਿਚਕਾਰ ਜਲਦ ਹੀ ਰੇਲ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਰੇਲਵੇ 5 ਅਪ੍ਰੈਲ ਤੋਂ 71 ਗੈਰ-ਰਿਜ਼ਰਵਡ ਰੇਲ ਸੇਵਾਵਾਂ ਦੇਸ਼ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁਰੂ ਕਰਨ ਜਾ ਰਿਹਾ ਹੈ।

ਇਹਨਾਂ ਵਿੱਚ ਮੇਲ/ਐਕਸਪ੍ਰੈੱਸ ਰੇਲਗੱਡੀਆਂ ਸ਼ਾਮਲ ਹਨ। ਇਸ ਮਹੀਨੇ ਦੇ ਸ਼ੁਰੂ ’ਚ ਰੇਲਵੇ ਨੇ ਵੱਖ-ਵੱਖ ਸਟੇਸ਼ਨਾਂ ’ਤੇ ਗੈਰ-ਰਿਜ਼ਰਵਡ ਟਿਕਟ ਕਾਊਂਟਰਾਂ ’ਤੇ ਭੀੜ ਘਟਾਉਣ ਅਤੇ ਟਿਕਟ ਬੁਕਿੰਗ  ਕਾਊਂਟਰਾਂ ’ਤੇ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਯੂਟੀਐਸ ਆਨ ਮੋਬਾਇਲ ਐਪ ਮੁੜ ਸਰਗਰਮ ਕੀਤੀ ਹੈ।

ਰੇਲਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਕੋਵਿਡ-19 ਪ੍ਰੋਟੋਕਾਲ ਦੀ ਵੀ ਪਾਲਣਾ ਕਰਨੀ ਪਵੇਗੀ। ਰੇਲਵੇ ਵੱਲੋਂ ਖੇਤਰੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਜਦੋਂ ਉਹਨਾਂ ਦੇ ਇਲਾਕੇ ਵਿੱਚ ਰੇਲ ਸੇਵਾ ਸ਼ੁਰੂ ਹੋਵੇ ਉਸ ਸਮੇਂ ਉਹ UTS on Mobile ਐਪ ’ਤੇ ਗੈਰ ਰਿਜ਼ਰਵਡ ਟਿਕਟਾਂ ਦੀ ਬੁਕਿੰਗ ਚਾਲੂ ਕਰ ਦੇਣ।  

Click to comment

Leave a Reply

Your email address will not be published.

Most Popular

To Top