News

ਪੰਜਾਬ ਦੇ ਇਸ ਜ਼ਿਲ੍ਹੇ ’ਚ ਆਕਸੀਜਨ ਦੀ ਨਹੀਂ ਕੋਈ ਘਾਟ

ਜਿੱਥੇ ਹਰ ਪਾਸੇ ਆਕਸੀਜਨ ਦੀ ਘਾਟ ਹੋ ਰਹੀ ਹੈ ਉੱਥੇ ਹੀ ਲੁਧਿਆਣਾ ਤੋਂ ਰਾਹਤ ਭਰੀ ਖ਼ਬਰ ਮਿਲੀ ਹੈ। ਆਕਸੀਜਨ ਦੀ ਕਮੀ ਹੋਣ ਕਾਰਨ ਅੰਮ੍ਰਿਤਸਰ ਵਿੱਚ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਲੁਧਿਆਣਾ ਜ਼ਿਲ੍ਹੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ।

2nd wave of Covid-19: What Centre is doing to meet high demand for medical  oxygen from these 12 states | Hindustan Times

ਇਹ ਦਾਅਵਾ ਡਿਪਟੀ ਡਾਇਰੈਕਟਰ ਲੋਕਲ ਗੌਰਮਿੰਟ ਅਮਿਤ ਬੈਂਬੀ ਨੇ ਕੀਤਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜ਼ਰੂਰਤ ਤੋਂ ਵੱਧ ਆਕਸੀਜਨ ਸਿਲੰਡਰਾਂ ਦੀ ਸਪਲਾਈ ਹੋ ਰਹੀ ਹੈ। ਉਹਨਾਂ ਅੱਗੇ ਦਸਿਆ ਕਿ ਲੁਧਿਆਣਾ ਵਿੱਚ ਦੋ ਆਕਸੀਜਨ ਜਨਰੇਸ਼ਨ ਪਲਾਂਟ ਹਨ, ਇਸ ਤੋਂ ਇਲਾਵਾ ਪੰਜ ਬੋਟਲਿੰਗ ਪਲਾਂਟ ਵੀ ਕੰਮ ਕਰ ਰਹੇ ਹਨ।

ਇਸ ਦਾ ਸਿਵਲ ਹਸਪਤਾਲ ਵਿੱਚ 115 ਸਿਲੰਡਰਾਂ ਦੀ ਸਮਰੱਥਾ ਵਾਲਾ ਅਪਣਾ ਆਕਸੀਜਨ ਜਨਰੇਸ਼ਨ ਪਲਾਂਟ ਵੀ ਹੈ ਜਿੱਥੇ ਕਿਸੇ ਸਮੇਂ ਲਗਭਗ 350 ਸਿਲੰਡਰਾਂ ਦੀ ਲੋੜ ਪੈ ਰਹੀ ਸੀ ਤੇ ਬਾਕੀ ਸਪਲਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸ਼ਨ ਨੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜਿਸ ਰਾਹੀਂ ਆਕਸੀਜਨ ਦੀ ਸਪਲਾਈ ਵਿੱਚ ਮਦਦ ਹੋ ਸਕੇਗੀ।

Click to comment

Leave a Reply

Your email address will not be published. Required fields are marked *

Most Popular

To Top