ਪੰਜਾਬ ਦੇ ਅਧਿਆਪਕ ਦਾ ‘ਆਪ’ ਖਿਲਾਫ ਵੱਡਾ ਐਕਸ਼ਨ, 30 ਨੂੰ ਸ਼ਿਮਲਾ ’ਚ ਦੇਣਗੇ ਧਰਨਾ!

 ਪੰਜਾਬ ਦੇ ਅਧਿਆਪਕ ਦਾ ‘ਆਪ’ ਖਿਲਾਫ ਵੱਡਾ ਐਕਸ਼ਨ, 30 ਨੂੰ ਸ਼ਿਮਲਾ ’ਚ ਦੇਣਗੇ ਧਰਨਾ!

ਆਮ ਆਦਮੀ ਪਾਰਟੀ ਦੇ ਚੋਣ ਇੰਚਾਰਜ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਪੰਜਾਬ ਦੇ ਅਧਿਆਪਕਾਂ ਨੇ ਹਿਮਾਚਲ ਵਿੱਚ ਪੋਲ ਖੋਲ੍ਹ ਧਰਨੇ ਦਾ ਐਲਾਨ ਕੀਤਾ ਹੈ। ਅਧਿਆਪਕ 30 ਅਕਤੂਬਰ ਨੂੰ ਸ਼ਿਮਲਾ ਵਿੱਚ ਇਹ ਪੋਲ ਖੋਲ੍ਹ ਧਰਨਾ ਦੇਣਗੇ। ਇਸ ਤੋਂ ਬਾਅਦ 6 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਆਨੰਦਪੁਰ ਸਾਹਿਬ ਦਾ ਘਿਰਾਓ ਕੀਤਾ ਜਾਵੇਗਾ ਅਤੇ ਗੁਰਜਾਤ ਚੋਣਾਂ ਦੌਰਾਨ ‘ਆਪ’ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।

Punjab Govt to recover Rs 1,000 crore from mining contractors: Mining  Minister Harjot Singh Bains

ਵੀਰਵਾਰ ਨੂੰ ਇੱਥੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੀਆਂ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੇ ਇਹ ਐਲਾਨ ਕੀਤਾ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਈਟੀਟੀ ਟੈਟ ਪਾਸ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਠਾਕੁਰ, ਓਲਡ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੁਕੇਸ਼ ਬੋਹਾ ਸਮੇਤ ਕਈ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਿਮਾਚਲ ਅਤੇ ਗੁਜਰਾਤ ਦਾ ਦੌਰਾ ਕਰ ਕੇ ਮਿਆਰੀ ਸਿੱਖਿਆ ਦੀ ਗੱਲ ਕਰਦੇ ਹਨ, ਜਦਕਿ ਉਹਨਾਂ ਦੇ ਆਪਣੇ ਸੂਬੇ ਵਿੱਚ ਅਧਿਆਪਕਾਂ ਦੀਆਂ ਮੰਗਾਂ ਅਜੇ ਵੀ ਲਟਕ ਰਹੀਆਂ ਹਨ।

Leave a Reply

Your email address will not be published.