ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਪੰਜਾਬ
ਪੰਜਾਬ

ਪੰਜਾਬ ਦੀ ਹਵਾ ਦਿੱਲੀ ਤੋਂ ਕਿਤੇ ਵਧੀਆ, ਫਿਰ ਦਿੱਲੀ ਦੀ ਹਵਾ ਦੁਸ਼ਿਤ ਹੋਣ ਦਾ ਕਾਰਨ ਪੰਜਾਬ ਨੂੰ ਕਿਉਂ ਮੰਨਿਆਂ ਜਾਂਦਾ?

ਪੰਜਾਬੀ ਲੋਕ · 02 November 2020
ਮੂਲ ਤਸਵੀਰ ਉਪਲਬਧ ਨਹੀਂ

ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਟਿਕਾਣੇ ਲਗਾਉਣ ਲਈ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਿਆ ਜਾਂਦਾ ਹੈ। ਉੱਧਰ ਦਿੱਲੀ ਦੀ ਆਬੋ ਹਵਾ ਜ਼ਹਿਰੀਲੀ ਹੋਣ ਦਾ ਰੋਣਾ ਵੀ ਰੋਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਹੀ ਭੱਜਦਾ ਹੈ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਪਰ ਪੰਜਾਬ ਦੀ ਹਵਾ ਦੇ ਅੰਕੜੇ ਕੁੱਝ ਹੋਰ ਹੀ ਬਿਆਨ ਕਰਦੇ ਹਨ। ਦਰਅਸਲ ਪੰਜਾਬ ਦਾ ਏਕਿਊਆਰ ਹਰਿਆਣਾ-ਦਿੱਲੀ ਤੋਂ ਬਹੁਤ ਬਿਹਤਰ ਹੈ। ਭਾਵ ਪੰਜਾਬ ਦੀ ਆਬੋ ਹਵਾ ਦਿੱਲੀ ਨਾਲੋਂ ਵਧੀਆ ਹੈ। ਹਰ ਸਾਲ ਪੰਜਾਬ ਤੇ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਵਧ ਜਾਂਦਾ ਹੈ।

ਸਿਰਫ ਦਿੱਲੀ ਦੇ ਸਟੇਸ਼ਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਅਕਤੂਬਰ ਮਹੀਨੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਤੇ ਹਰਿਆਣਾ ਵਿੱਚ ਔਸਤਨ AQI 26-26% ਤੇ 32-34% ਸੀ ਜੋ ਪੰਜਾਬ ਨਾਲੋਂ ਜ਼ਿਆਦਾ ਸੀ। ਪੰਜਾਬ ਵਿੱਚ ਏਕਿਊਆਈ ਅਕਤੂਬਰ (2018-2020) ਵਿੱਚ 116 ਤੋਂ 153 ਰਿਹਾ।

ਉਧਰ, ਦਿੱਲੀ (2019-2020) ਤੇ ਫਰੀਦਾਬਾਦ (2020) ਦੇ ਨੇੜੇ ਹਰਿਆਣਾ ਦੇ ਸਥਾਨਾਂ ਵਿੱਚ ਔਸਤਨ ਏਕਿਊਆਈ 203 ਤੋਂ 245 ਤੱਕ ਰਿਹਾ। ਇਸ ਸਮੇਂ ਦੌਰਾਨ ਦਿੱਲੀ ਦੀ ਏਕਿਊਆਈ 234 ਤੋਂ 269 ਤੱਕ ਰਿਹਾ। ਪੰਜਾਬ ਦੇ ਸ਼ਹਿਰਾਂ ਦੇ ਏਕਿਊਆਈ ਵਿੱਚ 76 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਦਕਿ ਹਰਿਆਣਾ ਦੇ ਸਹਿਰਾਂ ਤੇ ਦਿੱਲੀ ਸਟੇਸ਼ਨਾਂ ਦੇ ਏਕਿਊਆਈ ਵਿੱਚ ਕ੍ਰਮਵਾਰ 107 ਪ੍ਰਤੀਸ਼ਤ ਤੇ 134 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇਸ ਦੌਰਾਨ ਹਰਿਆਣਾ ਦਾ ਔਸਤਨ ਏਕਿਊਆਈ 80-90 ਪ੍ਰਤੀਸ਼ਤ ਰਿਹਾ, ਜੋ ਪੰਜਾਬ ਨਾਲੋਂ ਜ਼ਿਆਦਾ ਹੈ, ਜਦਕਿ ਦਿੱਲੀ ਦਾ ਔਸਤਨ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 100 ਪ੍ਰਤੀਸ਼ਤ ਤੋਂ ਵੱਧ ਰਿਹਾ।

ਹੁਣ ਸਵਾਲ ਉੱਠਦਾ ਹੈ ਕਿ ਜੇ ਪੰਜਾਬ ਦੀ ਆਬੋ-ਹਵਾ ਦਿੱਲੀ ਤੇ ਹਰਿਆਣਾ ਨਾਲੋਂ ਬਿਹਤਰ ਹੈ ਤਾਂ ਫਿਰ ਇੱਥੇ ਸਾੜੀ ਜਾਂਦੀ ਪਰਾਲੀ ਨਾਲ ਦੂਜੇ ਸੂਬਿਆਂ ਵਿੱਚ ਪ੍ਰਦੂਸ਼ਣ ਕਿਵੇਂ ਫੈਲਦਾ ਹੈ? ਇਸ ਨਾਲ ਇਹ ਵੀ ਸਵਾਲ ਉੱਠਦਾ ਹੈ ਕਿ ਗੁਆਂਢੀ ਸੂਬੇ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਪੰਜਾਬ ਦੇ ਪਾਲੇ ਵਿੱਚ ਗੇਂਦ ਰੇੜ੍ਹ ਰਹੇ ਹਨ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ