ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੀ ਨਵੀਂ ਯੋਜਨਾ, ਸਰਹੱਦੀ ਇਲਾਕਿਆਂ ਵਿੱਚ 24 ਘੰਟੇ ਲੱਗਣਗੇ ਹਥਿਆਰਬੰਦ ਨਾਕੇ

 ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੀ ਨਵੀਂ ਯੋਜਨਾ, ਸਰਹੱਦੀ ਇਲਾਕਿਆਂ ਵਿੱਚ 24 ਘੰਟੇ ਲੱਗਣਗੇ ਹਥਿਆਰਬੰਦ ਨਾਕੇ

ਪੰਜਾਬ ਵਿੱਚ ਅਸ਼ਾਂਤੀ ਨਾ ਫੈਲੇ ਇਸ ਦੇ ਲਈ ਪੰਜਾਬ ਪੁਲਿਸ ਨੇ ਫੁੱਲਪਰੂਫ ਪਲਾਨ ਤਿਆਰ ਕੀਤਾ ਹੈ। ਇਸ ਯੋਜਨਾ ਤਹਿਤ ਪਾਕਿਸਤਾਨ ਨਾਲ ਲਗਦੇ ਸਰਹੱਦੀ ਇਲਾਕਿਆਂ ਵਿੱਚ ਸੱਤ ਦਿਨ 24 ਘੰਟੇ ਹਥਿਆਰਬੰਦ ਨਾਕੇ ਲਾਉਣ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਹੈਡਕੁਆਰਟਰ ਨੇ ਜ਼ਿਲ੍ਹਿਆਂ ਦੀ QRT ਟੀਮ ਨੂੰ ਵੀ ਅਲਰਟ ਕਰ ਦਿੱਤਾ ਹੈ।

ਪੁਲਿਸ ਨੇ 23 ਜ਼ਿਲ੍ਹਿਆਂ ਦੇ ਸਾਰੇ ਪੁਲਿਸ ਇੰਸਪੈਕਟਰ ਜਨਰਲਾਂ, ਡਿਪਟੀ ਇੰਸਪੈਕਟਰ ਜਨਰਲਾਂ ਤੇ ਪੁਲਿਸ ਸੁਪਰਡੈਂਟਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਜ਼ਿਲ੍ਹਿਆਂ ਵਿੱਚ ਸਾਰੇ ਸੰਵੇਦਨਸ਼ੀਲ ਟਿਕਾਣਿਆਂ ਤੇ ਸੰਭਾਵਿਤ ਟੀਚਿਆਂ ਤੇ ਸੁਰੱਖਿਆ ਪ੍ਰਬੰਧਾਂ ਦੀ ਯੋਜਨਾਬੰਦੀ ਤੇ ਸਮੀਖਿਆ ਕਰਨ ਲਈ ਨਿੱਜੀ ਤੌਰ ਤੇ ਸ਼ਾਮਲ ਹੋਣ। ਦਰਅਸਲ ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਨੂੰ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਨੇ ਰਾਜਸਥਾਨ ਦੇ ਜੈਸਲਮੇਰ ਰਾਹੀਂ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਨ ਲਈ ਪੰਜ ਅੱਤਵਾਦੀਆਂ ਨੂੰ ਭੇਜਿਆ ਹੈ।

ਕੇਂਦਰ ਦੇ ਇਸ ਇਨਪੁਟ ਤੋਂ ਬਾਅਦ ਪੰਜਾਬ ਤੇ ਰਾਜਸਥਾਨ ਦੀ ਪੁਲਿਸ ਅਲਰਟ ਮੋਡ ਤੇ ਆ ਗਈ ਹੈ। ਜ਼ਿਲ੍ਹਿਆਂ ਨੂੰ ਭੇਜੀ ਗਈ ਫੁਲਪਰੂਫ ਯੋਜਨਾ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਸੜਕਾਂ ਤੇ ਦਿਨ ਦੇ 24 ਘੰਟੇ ਹਥਿਆਰਬੰਦ ਨਾਕਿਆਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਤਾਂ ਜੋ ਕੌਮਾਂਤਰੀ ਸਰਹੱਦ ਤੇ ਕੋਈ ਅੱਤਵਾਦੀ ਗਤੀਵਿਧੀ ਨਾ ਵਾਪਰੇ। ਅਲਰਟ ਵਿੱਚ ਕਿਹਾ ਗਿਆ ਹੈ ਕਿ QRT ਅਲਰਟ ਰਹੇਗੀ।

ਨਾਲ ਹੀ ਬੀਪੀ (ਬੁਲਟ ਪਰੂਫ) ਵਾਹਨਾਂ ਨੂੰ ਸਰਕਾਰੀ ਇਮਾਰਤਾਂ ਖਾਸ ਤੌਰ ਤੇ ਪੁਲਿਸ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਰੱਖਿਆ ਸਥਾਪਨਾਵਾਂ, ਦੇ ਕੋਲ ਅਤੇ ਖਤਰੇ ਵਿੱਚ ਕਿਸੇ ਵੀ ਹੋਰ ਮਹੱਤਵਪੂਰਨ ਸਥਾਪਨਾ ਨੇੜੇ ਤਾਇਨਾਤ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਸੀਸੀਟੀਵੀ ਫੀਡ ਦੀ ਰੀਅਲ ਟਾਈਮ ਨਿਗਰਾਨੀ ਤੇ ਡੇਟਾ ਦੇ  ਬੈਕਅਪ ਨਾਲ ਨਾਈਟ ਵਿਜ਼ਨ ਸੀਸੀਟੀਵੀ ਕੈਮਰਿਆਂ ਰਾਹੀਂ ਸਾਰੇ ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਨੂੰ ਹਦਾਇਤ ਦਿੱਤੀ ਹੈ ਕਿ ਅਧਿਕਾਰੀ ਜੇਲ੍ਹਾਂ ਵਿੱਚ ਅੱਤਵਾਦੀਆਂ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖਣ।

Leave a Reply

Your email address will not be published.