ਪੰਜਾਬ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ’ਚ ਵੱਡਾ ਫੇਰਬਦਲ, ਕੁਲਦੀਪ ਸਿੰਘ ਬਣੇ STF ਦੇ ਸਪੈਸ਼ਲ ਡੀਜੀਪੀ

 ਪੰਜਾਬ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ’ਚ ਵੱਡਾ ਫੇਰਬਦਲ, ਕੁਲਦੀਪ ਸਿੰਘ ਬਣੇ STF ਦੇ ਸਪੈਸ਼ਲ ਡੀਜੀਪੀ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਅੱਜ ਪੰਜਾਬ ਪੁਲਿਸ ਨੇ 30 ਆਈਪੀਐਸ ਅਤੇ 3 ਪੀਪੀਐਸ ਦੇ ਤਬਾਦਲੇ ਕੀਤੇ ਹਨ। ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਐਸਟੀਐਫ ਪੰਜਾਬ ਦੇ ਨਵੇਂ ਮੁਖੀ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

ਨੌਨਿਹਾਲ ਸਿੰਘ ਨੂੰ ਇੱਕ ਹੋਰ ਐਡੀਸ਼ਨਲ ਆਈਜੀ ਪੀਏਪੀ ਜਲੰਧਰ ਦਾ ਚਾਰਜ ਵੀ ਦਿੱਤਾ ਗਿਆ ਹੈ। ਪਟਿਆਲਾ ਵਿੱਚ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਆਏ ਐਸਐਸਪੀ ਨਾਨਕ ਸਿੰਘ ਹੁਣ ਮਾਨਸਾ ਦੇ ਨਵੇਂ ਐਸਐਸਪੀ ਹੋਣਗੇ।

ਵਿਵੇਕਸ਼ੀਲ ਸੋਨੀ ਨੂੰ ਹੁਣ ਐਸਐਸਪੀ ਰੋਪੜ ਦਾ ਚਾਰਜ ਦਿੱਤਾ ਗਿਆ ਹੈ। ਰੋਪੜ ਦੇ ਐਸਐਸਪੀ ਰਹੇ ਸੰਦੀਪ ਗਰਗ ਨੂੰ ਹੁਣ ਐਸਐਸਪੀ ਮੁਹਾਲੀ ਦਾ ਚਾਰਜ ਦਿੱਤਾ ਗਿਆ ਹੈ। ਸੰਗਰੂਰ ਦੇ ਐਸਐਸਪੀ ਰਹੇ ਮਨਦੀਪ ਸਿੰਘ ਸਿੱਧੂ ਹੁਣ ਪੁਲਿਸ ਕਮਿਸ਼ਨਰ ਲੁਧਿਆਣਾ ਹੋਣਗੇ।

Leave a Reply

Your email address will not be published.