Business

ਪੰਜਾਬ ਦੀ ਸਿਆਸਤ ਦੀ ਵੱਡੀ ਖਬਰ ਸਿੱਧੂ ਹੋਣਗੇ ਢੀਂਡਸਾ ਦੀ ਪਾਰਟੀ ਚ ਸ਼ਾਮਿਲ!

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਬਾਰੇ ਹੁਣ ਕਾਫੀ ਚਰਚਾ ਚੱਲ ਰਹੀ ਹੈ ਕਿਉਂਕਿ ਉਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਜਾਂ ਫਿਰ ਕਾਂਗਰਸ ਦੇ ਵਿੱਚ ਹੀ ਬਣੇ ਰਹਿਣ ਦੇ ਬਾਰੇ ਚਰਚਾ ਚੱਲਦੀ ਨੂੰ ਵੀ ਕਾਫੀ ਸਮਾਂ ਹੋ ਗਿਆ ਪਰ ਹੁਣ ਇਸ ਮਾਮਲੇ ਨੇ ਇਕ ਨਵਾਂ ਮੋੜ ਲੈ ਲਿਆ ਹੈ ਕਿਉਂਕਿ ਮੈਡਮ ਸਿੱਧੂ ਦੇ ਬਿਆਨ ਦੇ ਹਿਸਾਬ ਨਾਲ ਉਨ੍ਹਾਂ ਦਾ ਬੀਜੇਪੀ ਸਰਕਾਰ ਦੇ ਨਾਲ ਕੋਈ ਵੀ ਗੁੱਸਾ ਨਹੀਂ ਹੈ ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਬੀਜੇਪੀ ਵਿੱਚ ਜਾਣ ਦੇ ਵੀ ਸੰਕੇਤ ਲਗਾਏ ਜਾ ਰਹੇ ਨੇ

ਪਰ ਨਵਜੋਤ ਸਿੰਘ ਸਿੱਧੂ ਵੱਲੋਂ ਹਾਲੇ ਇਸ ਗੱਲ ਦਾ ਕੋਈ ਵੀ ਖੰਡਨ ਜਾਂ ਫਿਰ ਭਰੋਸਾ ਨਹੀਂ ਦਿਵਾਇਆ ਗਿਆ ਕਿ ਉਹ ਕਿਸ ਪਾਰਟੀ ਵਿੱਚ ਰਹਿਣ ਕਿ ਦੋ ਹਜ਼ਾਰ ਬਾਈ ਦੀਆਂ ਚੋਣਾਂ ਲੜਨਗੇ ਜਾਂ ਕਿਸ ਪਾਰਟੀ ਨੂੰ ਅਲਵਿਦਾ ਕਹਿਣਗੇ ਲੁਧਿਆਣਾ ਪਹੁੰਚੇ ਹੋਏ ਸੁਖਦੇਵ ਢੀਂਡਸਾ ਨੇ ਜਿੱਥੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੀਡਰਾਂ ਦੀਆਂ ਨਿਯੁਕਤੀਆਂ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਤੇ ਵੀ ਨਿਸ਼ਾਨੇ ਸਾਧੇ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਨਾਜਾਇਜ਼ ਸ਼ਰਾਬ ਦੇ ਘੁਟਾਲੇ ਨੂੰ ਲੈ ਕੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਉੱਚ ਪੱਧਰੀ ਮੀਟਿੰਗ ਦੇ ਰਾਹੀਂ

ਇਸ ਦਾ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ ਇੰਨਾ ਹੀ ਨਹੀਂ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਲਈ ਹੋਰ ਵੀ ਕਾਫ਼ੀ ਸ਼ਬਦ ਬੋਲੇ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਲੀਡਰ ਅਤੇ ਵਿਧਾਇਕ ਕਾਂਗਰਸ ਦੀ ਸਰਕਾਰ ਦੇ ਵਿੱਚ ਖੁਸ਼ ਨਹੀਂ ਹਨ ਅਤੇ ਉਹ ਕੈਪਟਨ ਸਰਕਾਰ ਦੇ ਅੱਗੇ ਨਹੀਂ ਬੋਲਦੇ ਪਰ ਸ਼ਮਸ਼ੇਰ ਦੂਲੋ ਅਤੇ ਪ੍ਰਤਾਪ ਬਾਜਵਾ ਨੇ ਇਹ ਬਹੁਤ ਵੱਡਾ ਹਿੰਮਤ ਵਾਲਾ ਕੰਮ ਕੀਤਾ ਹੈ ਇਸ ਦਰਮਿਆਨ ਹੀ ਜੇਕਰ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਸਾਡੀ ਪਾਰਟੀ ਵਿੱਚ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top