ਪੰਜਾਬ ਦੀ ਸਰਹੱਦ ’ਚ ਆਇਆ ਡਰੋਨ, ਬੀਐਸਐਫ ਨੇ ਕਬਜ਼ੇ ’ਚ ਲਿਆ ਡਰੋਨ

 ਪੰਜਾਬ ਦੀ ਸਰਹੱਦ ’ਚ ਆਇਆ ਡਰੋਨ, ਬੀਐਸਐਫ ਨੇ ਕਬਜ਼ੇ ’ਚ ਲਿਆ ਡਰੋਨ

ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੇ ਜਗਦੀਸ਼ ਚੌਕੀ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਕਈ ਵਾਰ ਡਰੋਨ ਦੀ ਐਕਟੀਵਿਟੀ ਵੇਖੀ ਗਈ। ਇਸ ਦਾ ਪਤਾ ਚੱਲਦਿਆਂ ਹੀ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ।

ਇਸ ਮਗਰੋਂ ਉਸ ਇਲਾਕੇ ਵਿੱਚ ਤਲਾਸ਼ੀ ਲਈ ਗਈ। ਬੀਐਸਐਫ ਦੇ ਸੂਤਰਾਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਵੱਡਾ ਡਰੋਨ ਬਰਾਮਦ ਕੀਤਾ ਹੈ। ਇਹ ਡਰੋਨ ਖੇਤਾਂ ਵਿੱਚ ਪਿਆ ਸੀ। ਬੀਐਸਐਫ ਵੱਲੋਂ ਫਾਇਰਿੰਗ ਕਰ ਡਰੋਨ ਨੂੰ ਥੱਲੇ ਸੁੱਟਿਆ ਗਿਆ ਅਤੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

Leave a Reply

Your email address will not be published.