News

ਪੰਜਾਬ ਦੀ ਲੀਡਰਸ਼ਿਪ ਦਿੱਲੀ ਤਲਬ, ਸਿੱਧੂ ਨੇ ਫਿਰ ਕੈਪਟਨ ’ਤੇ ਬੋਲਿਆ ਹਮਲਾ

ਪੰਜਾਬ ਕਾਂਗਰਸ ਦਾ ਕਲੇਸ਼ ਮੁੱਕਦਾ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 22 ਜੂਨ ਨੂੰ ਦਿੱਲੀ ਸੱਦਿਆ ਹੈ ਪਰ ਇਸ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੇ ਮੁੜ ਖੁੱਲ੍ਹ ਕੇ ਭੜਾਸ ਕੱਢਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਇਹ ਅਹੁਦੇ ਦੀ ਨਹੀਂ ਬਲਕਿ ਮੁੱਦਿਆਂ ਦੀ ਲੜਾਈ ਹੈ। ਉਨ੍ਹਾਂ ਨੇ ਕੈਪਟਨ ਸਾਹਮਣੇ ਪੰਜਾਬ ਲਈ 13 ਨੁਕਾਤੀ ਏਜੰਡਾ ਰੱਖਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਏਜੰਡੇ ’ਤੇ ਕੰਮ ਕਰਦੇ ਹਨ ਤਾਂ ਉਹ ਪਿੱਛੇ ਲੱਗਣ ਨੂੰ ਤਿਆਰ ਹਨ।

Malerkotla To Be Punjabs 23rd District: Captain Amarinder Singh

ਹੁਣ ਸਾਰਿਆਂ ਦੀਆਂ ਨਜ਼ਰਾਂ 22 ਜੂਨ ਨੂੰ ਦਿੱਲੀ ਵਿੱਚ ਹੋਣ ਵਾਲੀਆਂ ਬੈਠਕਾਂ ਤੇ ਟਿਕੀਆਂ ਹੋਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦੁਪਹਿਰ ਮਗਰੋਂ ਹੀ ਦਿੱਲੀ ਲਈ ਰਵਾਨਾ ਹੋ ਸਕਦੇ ਹਨ। 22 ਜੂਨ ਨੂੰ ਉਹ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਉਹਨਾਂ ਦੀ ਪਹਿਲਾਂ ਖੜਗੇ ਕਮੇਟੀ ਨਾਲ ਬੈਠਕ ਹੋ ਸਕਦੀ ਹੈ। ਉੱਧਰ ਨਵਜੋਤ ਸਿੱਧੂ ਨੇ ਕਈ ਵੱਡੇ ਅਖ਼ਬਾਰਾਂ ਨੂੰ ਇੰਟਰਵਿਊ ਦਿੰਦਿਆਂ ਕਈ ਬੇਬਾਕ ਗੱਲਾਂ ਆਖੀਆਂ ਹਨ।

ਇਹਨਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕੈਪਟਨ ਤੇ ਸਿੱਧੂ ਵਿਚਾਲੇ ਤਾਲਮੇਲ ਹੁਣ ਔਖਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਨਾ ਤਾਂ ਕਿਸੇ ਅਹੁਦੇ ਦੀ ਭੁੱਖ ਹੈ ਤੇ ਨਾ ਹੀ ਉਹ ਕੋਈ ਸ਼ੋਅ-ਪੀਸ ਹਨ ਕਿ ਜਦੋਂ ਚਾਹੋ ਚੋਣ ਪ੍ਰਚਾਰ ਲਈ ਬਾਹਰ ਕੱਢ ਲਓ ਤੇ ਚੋਣਾਂ ਜਿੱਤਣ ਤੋਂ ਬਾਅਦ ਫਿਰ ਅਲਮਾਰੀ ਵਿੱਚ ਰੱਖ ਦਿਓ। ਨਵਜੋਤ ਸਿੱਧੂ ਨੇ ਕਾਂਗਰਸ ਸਰਕਾਰ ਦੇ ਸਾਢੇ ਚਾਰ ਵਰ੍ਹਿਆਂ ਦੇ ਕਾਰਜਕਾਲ ਦੀ ਕਾਰਗੁਜ਼ਾਰੀ ਤੇ ਸੁਆਲ ਖੜ੍ਹੇ ਕੀਤੇ ਹਨ।

ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਸਿਰਫ਼ ਮੁੱਦਿਆਂ ਦੀ ਲੜਾਈ ਹੈ ਜਿਸ ਤੋਂ ਧਿਆਨ ਭਟਕਾਉਣ ਲਈ ਸਿਸਟਮ ਸ਼ਗੂਫ਼ੇ ਛੱਡਦਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਪਹਿਲੇ ਦਿਨ ਤੋਂ ਪੰਜਾਬ ਦੇ ਵਿਕਾਸ ਤੇ ਖ਼ਜ਼ਾਨੇ ਦੀ ਬਿਹਤਰੀ ਲਈ ਸਮੇਂ ਸਮੇਂ ’ਤੇ ਤਜਵੀਜ਼ਾਂ ਪੇਸ਼ ਕੀਤੀਆਂ ਪਰ ਸਭ ਠੁਕਰਾ ਦਿੱਤੀਆਂ ਗਈਆਂ। ਉਹ ਚਾਹੁੰਦੇ ਹਨ ਕਿ ਪੰਜਾਬ ਦੀ ਤਕਦੀਰ ਬਦਲੇ, ਅਸਲ ਤਾਕਤ ਲੋਕਾਂ ਹੱਥ ਆਵੇ।

Click to comment

Leave a Reply

Your email address will not be published.

Most Popular

To Top