News

ਪੰਜਾਬ ਦੀ ਧੀ ਬਣੀ ਆਈਪੀਐਸ ਨਵਜੋਤ ਕੌਰ ਸਿੰਮੀ, PM ਮੋਦੀ ਨੇ ਸਿੰਮੀ ਨਾਲ ਕੀਤੀ ਗੱਲਬਾਤ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਆਈਪੀਐਸ ਅਧਿਕਾਰੀਆਂ ਨਾਲ ਲਾਈਵ ਗੱਲਬਾਤ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਗੁਰਦਾਸਪੁਰ ਨਾਲ ਸੰਬੰਧਿਤ ਆਈਪੀਐਸ ਅਧਿਕਾਰੀ ਡਾ. ਨਵਜੋਤ ਕੌਰ ਸਿੰਮੀ ਨਾਲ ਵੀ ਗੱਲਬਾਤ ਕੀਤੀ ਗਈ। ਨਰਿੰਦਰ ਮੋਦੀ ਨੇ ਨਵਜੋਤ ਸਿੰਮੀ ਨੂੰ ਸਵਾਲ ਕੀਤਾ ਕਿ ਲੋਕਾਂ ਦੇ ਦੰਦ ਠੀਕ ਕਰਨ ਵਾਲੀ ਦੇਸ਼ ਦੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੀ ਪੁਲਿਸ ਅਧਿਕਾਰੀ ਕਿਸ ਤਰ੍ਹਾਂ ਬਣ ਗਈ।

ਇਸ ਮੌਕੇ ਜੁਆਬ ਦਿੰਦਿਆਂ ਨਵਜੋਤ ਸਿੰਮੀ ਨੇ ਦੱਸਿਆ ਕਿ, “ਇਕ ਡਾਕਟਰ ਦਾ ਕੰਮ ਵੀ ਲੋਕਾਂ ਦੇ ਦਰਦ ਨੂੰ ਘੱਟ ਕਰਨਾ ਹੈ ਅਤੇ ਪੁਲਿਸ ਅਧਿਕਾਰੀ ਵੀ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਘੱਟ ਕਰਨ ਦੀ ਸੇਵਾ ਕਰਦੇ ਹਨ।” ਉਧਰ ਆਈਪੀਐਸ ਬਣਨ ‘ਤੇ ਨਵਜੋਤ ਸਿੰਮੀ ਦੇ ਮਾਤਾ ਪਿਤਾ ਨੇ ਆਪਣੀ ਧੀ ‘ਤੇ ਮਾਣ ਮਹਿਸੂਸ ਕਰਦਿਆਂ ਸਿੰਮੀ ਵੱਲੋਂ ਆਈਪੀਐੱਸ ਲਈ ਕੀਤੀ ਗਈ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ, “ਆਪਣੇ ਧੀ ਪੁੱਤ ਵਿੱਚ ਫਰਕ ਨਾ ਸਮਝਿਆ ਜਾਵੇ।

ਇਸ ਦੇ ਨਾਲ ਹੀ ਉਹਨਾਂ ਹੋਰ ਕੁੜੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ।” ਦੱਸ ਦਈਏ ਕਿ ਡਾ. ਨਵਜੋਤ ਸਿੰਮੀ ਨੇ ਸਰਕਾਰੀ ਕਾਲਜ ਤੋਂ 12 ਜਮਾਤ ਪਾਸ ਕੀਤੀ। ਉਸ ਤੋਂ ਬਾਅਦ ਪੀਐਮਟੀ ਦਾ ਟੈਸਟ ਪਾਸ ਕਰਕੇ ਦਿੱਲੀ ਜਾ ਕੇ ਕਰੀਬ 2 ਸਾਲ ਯੂਪੀਐਸਸੀ ਦੀ ਤਿਆਰੀ ਕੀਤੀ। ਪਰਿਵਾਰ ਮੁਤਾਬਿਕ ਉਸ ਨੇ ਪੀਸੀਐਸ ਵੀ ਕਲੀਅਰ ਕਰ ਗਈ ਅਤੇ ਈਟੀਓ ਨਿਯੁਕਤ ਹੋ ਗਈ। ਉਸ ਦਾ ਆਈਏਐਸ ਦਾ ਇਮਤਿਹਾਨ ਵੀ ਕਲੀਅਰ ਹੋ ਗਿਆ ਅਤੇ ਆਈਪੀਐਸ ਅਧਿਕਾਰੀ ਬਣ ਗਈ।  

Click to comment

Leave a Reply

Your email address will not be published. Required fields are marked *

Most Popular

To Top