ਪੰਜਾਬ ਦੀ ਇਹ ਧੀ ਕੈਨੇਡਾ ’ਚ ਬਣੀ ਐਮਐਲਏ, ਹੋਰਾਂ ਲਈ ਬਣੀ ਮਿਸਾਲ

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਨੇ ਇਤਿਹਾਸ ਰੱਚ ਦਿੱਤਾ ਹੈ। ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਅੱਜ ਬੱਚਾ-ਬੱਚਾ ਜਾਣਦਾ ਹੈ। ਬਲਾਕ ਜ਼ੀਰਾ ਦੇ ਪਿੰਡ ਜੌੜਾਂ ਦੀ ਕੁੜੀ ਹਰਵਿੰਦਰ ਕੌਰ ਨੇ ਕੈਨੇਡਾ ਵਿੱਚ ਐਮਐਲਏ ਬਣ ਕੇ ਪਿੰਡ ਦੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਹਰਵਿੰਦਰ ਕੌਰ ਸੰਧੂ ਕੈਨੇਡਾ, ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਅਤਿ ਨਜ਼ਦੀਕੀ ਲਖਵਿੰਦਰ ਸਿੰਘ ਜੌੜਾ ਉੱਪ ਚੇਅਰਮੈਨ ਮਾਰਕਿਟ ਕਮੇਟੀ ਮੱਲਾਂਵਾਲਾ ਦੀ ਭੈਣ ਹੈ, ਜੋ ਕਿ ਆਨਡੀਪੀ ਪਾਰਟੀ ਦੀ ਟਿਕਟ ਤੇ ਚੋਣ ਲੜਦਿਆਂ ਐਮਐਲਏ ਬਣੀ ਹੈ।
ਦਸ ਦਈਏ ਕਿ ਹਰਵਿੰਦਰ ਕੌਰ ਸੰਧੂ ਨੇ ਵਾਰਨਰ ਗੌਰਸ਼ਿਸ ਤੋਂ ਇਹ ਸੀਟ 35 ਸਾਲ ਬਾਅਦ ਜਿੱਤ ਕੇ ਐਨਡੀਪੀ ਦੀ ਪਾਰਟੀ ਦੀ ਝੋਲੀ ਵਿੱਚ ਪਾਉਂਦਿਆਂ ਇਹ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਹੀ ਹਰ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ, ਜਥੇ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਕੁਲਬੀਰ ਸਿੰਘ ਜ਼ੀਰਾ ਐੱਮ. ਐੱਲ. ਏ. ਜ਼ੀਰਾ, ਪਰਮਿੰਦਰ ਸਿੰਘ ਪਿੰਕੀ ਐੱਮ. ਐੱਲ. ਏ. ਫਿਰੋਜ਼ਪੁਰ ਨੇ ਲਖਵਿੰਦਰ ਸਿੰਘ ਜੌੜਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਇਸ ਮੌਕੇ ਮਹਿੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਬਲਾਕ ਸੰਮਤੀ, ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਸੁਰਜੀਤ ਸਿੰਘ ਡੀ. ਪੀ. ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਸੱਤਪਾਲ ਨਰੂਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਹਾਕਮ ਸਿੰਘ ਪ੍ਰਧਾਨ ਅਰੋੜ ਵੰਸ਼ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
