ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਸੁਖਬੀਰ ਬਾਦਲ ਨੇ CBI ਤੇ ED ਵੱਲੋਂ ਜਾਂਚ ਦੀ ਕੀਤੀ ਮੰਗ

 ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਸੁਖਬੀਰ ਬਾਦਲ ਨੇ CBI ਤੇ ED ਵੱਲੋਂ ਜਾਂਚ ਦੀ ਕੀਤੀ ਮੰਗ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੀ ਆਬਕਾਰੀ ਨੀਤੀ ਦੀ ਸੀਬੀਆਈ ਅਤੇ ਈਡੀ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਦੀ 500 ਕਰੋੜ ਦੀ ਆਬਕਾਰੀ ਨੀਤੀ ਵਿੱਚ ਦਿੱਲੀ ਦੀਆਂ ਦੋ ਸ਼ਰਾਬ ਕੰਪਨੀਆਂ ਦੀ ਵੀ ਮਨੋਪਲੀ ਬਣਾਈ ਗਈ ਹੈ। ਸੁਖਬੀਰ ਬਾਦਲ ਨੇ ਇਹ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਬਕਾਰੀ ਨੀਤੀ ਬਣਾਉਣ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਅਫ਼ਸਰਾਂ, ਸਿਆਸਤਦਾਨਾਂ ਅਤੇ ਸ਼ਰਾਬ ਕਾਰੋਬਾਰੀਆਂ ਦੇ ਫੋਨ ਅਤੇ ਡਾਟਾ ਤੁਰੰਤ ਜ਼ਬਤ ਕੀਤਾ ਜਾਣਾ ਚਾਹੀਦਾ ਹੈ।

ਅਕਾਲੀ ਦਲ ਹੁਣ ਰਾਜ ਭਵਨ ਜਾ ਕੇ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਵੇਗਾ। ਅਕਾਲੀ ਦਲ ਵੱਲੋਂ ਇਸ ਦੀ ਜਾਂਚ ਲਈ ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਵੀ ਦਿੱਤੀ ਜਾਵੇਗੀ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਦਿੱਲੀ ਦੇ ਚਹੇਤੇ ਸ਼ਰਾਬ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਵੀ L1 ਦਿੱਤਾ ਗਿਆ ਹੈ। ਦੇਸ਼ ਵਿੱਚ ਦੋ ਕੰਪਨੀਆਂ 80% ਬ੍ਰਾਂਡ ਵੇਚਦੀਆਂ ਹਨ।

ਅਮਨਦੀਪ ਧਾਲਾ ਦੀ ਦਿੱਲੀ ਦੀ ਬ੍ਰਿੰਡਕੋ ਕੰਪਨੀ ਅਤੇ ਅਨੰਤ ਵਾਈਨ ਦੂਜੀ ਕੰਪਨੀ ਹੈ ਜੋ ਪ੍ਰਚੂਨ ਵਿਕਰੇਤਾ ਨੂੰ ਸ਼ਰਾਬ ਵੇਚਣ ਲਈ ਏਕਾਧਿਕਾਰ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹਨਾਂ ਦੋ ਸ਼ਰਾਬ ਕੰਪਨੀਆਂ ਤੋਂ ਦਿੱਲੀ ਤੇ ਪੰਜਾਬ ਦੋਵਾਂ ਥਾਵਾਂ ਤੇ ਕਰੀਬ 500 ਕਰੋੜ ਰੁਪਏ ਕਮਾਏ ਹਨ। ਰਾਘਵ ਚੱਢਾ ਚੰਡੀਗੜ੍ਹ ਦੇ ਹਯਾਤ ਹੋਟਲ ਦੀ 5ਵੀਂ ਮੰਜ਼ਿਲ ਤੇ ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਮੀਟਿੰਗ ਕਰਦਾ ਰਿਹਾ।

ਬਾਦਲ ਦੇ ਕਹਿਣ ਮੁਤਾਬਕ ਦਿੱਲੀ ਦੀਆਂ ਦੋਵੇਂ ਕੰਪਨੀਆਂ ਮੁਤਾਬਕ ਪੰਜਾਬ ਦੀ ਆਬਕਾਰੀ ਨੀਤੀ ਬਣਾਈ ਗਈ ਹੈ। ਪੰਜਾਬ ਵਿੱਚ ਪਹਿਲਾਂ ਐਲ ਵਨ 100 ਦੇ ਕਰੀਬ ਸੀ, ਹੁਣ ਦੋ ਕੰਪਨੀਆਂ ਨੂੰ ਸਾਰਾ ਕੰਮ ਦਿੱਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਜਾਂ ਤਾਂ ਦਿੱਲੀ ਦੀ ਜਾਂਚ ਦਾ ਦਾਇਰਾ ਪੰਜਾਬ ਤੱਕ ਵਧਾਇਆ ਜਾਵੇ ਜਾਂ ਸੀਬੀਆਈ ਅਤੇ ਈਡੀ ਪੰਜਾਬ ਦੀ ਆਬਕਾਰੀ ਨੀਤੀ ਦੀ ਵੱਖਰੀ ਜਾਂਚ ਸ਼ੁਰੂ ਕਰੇ।

ਦੱਸ ਦਈਏ ਕਿ ਕੋਟਕਪੂਰਾ ਮਾਮਲੇ ਸਬੰਧੀ ਪੇਸ਼ੀ ਨੂੰ ਲੈ ਕੇ ਐਸਆਈਟੀ ਨੇ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕੀਤਾ ਹੈ। ਉਹਨਾਂ ਨੂੰ 30 ਅਗਸਤ ਨੂੰ ਸਵੇਰੇ 10.30 ਵਜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ ‘ਚ ਪੁੱਛਗਿੱਛ ਲਈ ਤਲਬ ਕੀਤਾ ਸੀ ਅਤੇ ਸੁਮੇਧ ਸੈਣੀ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਸੀ।

 

 

Leave a Reply

Your email address will not be published.