News

ਪੰਜਾਬ ਦਾ ਇਕ ਹੋਰ ਜਵਾਨ ਹੋਇਆ ਸ਼ਹੀਦ, ਲੋਕਾਂ ਵਿਚ ਛਾਈ ਸੋਗ ਦੀ ਲਹਿਰ

Rajesh Kumar

ਮੁਕੇਰੀਆਂ: ਪੰਜਾਬ ਦਾ ਇਕ ਹੋਰ ਜਾਬਾਜ਼ ਬੁੱਧਵਾਰ ਨੂੰ ਦੇਸ਼ ਦੀ ਸਰਹੱਦ ਤੇ ਦੇਸ਼ ਲਈ ਕੁਰਬਾਨ ਹੋ ਗਿਆ ਹੈ। ਭਾਰਤੀ ਫ਼ੌਜ ਦੇ ਸੂਬੇਦਾਰ ਰਾਜੇਸ਼ ਕੁਮਾਰ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਹਨ। ਕੁੱਝ ਦਿਨ ਪਹਿਲਾਂ ਹੀ ਪੰਜਾਬ ਦੇ ਇਕ ਜਵਾਨ ਨੇ ਰਾਜੌਰੀ ਵਿਚ ਹੀ ਪਾਕਿਸਤਾਨੀ ਫ਼ੌਜਾਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਿੱਤੀ ਸੀ। 40 ਸਾਲ ਦੇ ਸੂਬੇਦਾਰ ਰਾਜੇਸ਼ ਕੁਮਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਰਹਿਣ ਵਾਲੇ ਸਨ।

ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਾਢੇ ਤਿੰਨ ਵਜੇ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਵਿਚ ਸੂਬੇਦਾਰ ਰਾਜੇਸ਼ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਸੂਬੇਦਾਰ ਰਾਜੇਸ਼ ਕੁਮਾਰ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਤੈਨਾਤ 60 ਆਰਟੀ ਬਟਾਲੀਅਨ ਵਿਚ ਨਿਯੁਕਤ ਸਨ। ਸੂਬੇਦਾਰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਕੱਲ੍ਹ ਪਿੰਡ ਲਿਆਂਦੀ ਜਾਵੇਗੀ।

ਕਦੇ ਨਹੀਂ ਦੇਖਿਆ ਹੋਣਾ ਅਜਿਹਾ ਵਿਆਹ, ਹੋ ਰਹੀਆਂ ਨੇ ਸਿਫ਼ਤਾਂ ਹੀ ਸਿਫ਼ਤਾਂ, ਅੱਡੀਆਂ ਚੁੱਕ-ਚੁੱਕ ਦੇਖ ਰਹੇ ਨੇ ਲੋਕ

ਰਾਜੇਸ਼ ਕੁਮਾਰ ਦੀ ਸ਼ਹਾਦਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੂੰ ਉਹਨਾਂ ਤੇ ਮਾਣ ਹੈ। ਰਾਜੇਸ਼ ਕੁਮਾਰ ਨੇ ਉਹਨਾਂ ਦੇ ਪਿੰਡ ਦਾ ਨਾਮ ਉੱਚਾ ਕਰ ਦਿੱਤਾ ਹੈ। ਰਾਜੇਸ਼ ਕੁਮਾਰ ਦੇ ਪਿਤਾ ਰਾਮਚੰਦ ਫ਼ੌਜ ਤੋਂ ਹੀ ਰਿਟਾਇਰ ਹੋਏ ਹਨ। ਰਾਜੇਸ਼ ਕੁਮਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਰਾਜੇਸ਼ ਦੇ ਦੋ ਬੱਚੇ ਹਨ। ਰਾਜੇਸ਼ ਦੀ ਬਤੌਰ ਫ਼ੌਜੀ ਦੀ ਪਹਿਲੀ ਪੋਸਟਿੰਗ ਉੜੀ ਸੈਕਟਰ ਵਿਚ 1997 ਵਿੱਚ ਹੋਈ ਸੀ। ਜੰਮੂ-ਕਸ਼ਮੀਰ ਵਿਚ ਰਾਜੇਸ਼ ਕੁਮਾਰ ਦੀ ਇਹ ਦੂਜੀ ਵਾਰ ਪੋਸਟਿੰਗ ਸੀ।

Click to comment

Leave a Reply

Your email address will not be published. Required fields are marked *

Most Popular

To Top