News

ਪੰਜਾਬ ਤੋਂ 20 ਹਜ਼ਾਰ ਕਿਸਾਨ ਆ ਰਿਹਾ ਹੈ ਦਿੱਲੀ, ਕੇਂਦਰ ਦੀਆਂ ਵਧਣਗੀਆਂ ਮੁਸ਼ਕਿਲਾਂ

ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਦੇ ਲੋਕ ਵੀ ਦਿੱਲੀ ਦੀਆਂ ਸਰਹੱਦਾਂ ਡਟੇ ਹੋਏ ਹਨ। ਕਿਸਾਨਾਂ ਦਾ ਇਕੱਠ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਪੰਜਾਬ ’ਚੋਂ 20 ਹਜ਼ਾਰ ਕਿਸਾਨਾਂ ਦਾ ਜੱਥਾ ਦਿੱਲੀ ਪਹੁੰਚ ਰਿਹਾ ਹੈ।

Bharat Bandh: Shiv Sena says people should back bandh in support of farmers  - The Financial Express

ਇਹ ਜੱਥਾ ਕੱਲ੍ਹ ਪੰਜਾਬ ਤੋਂ ਚਲਿਆ ਸੀ ਤੇ ਰਾਤ ਜੀਂਦ ਪਹੁੰਚਿਆ ਸੀ। ਅੱਜ ਜੱਥਾ ਜੀਂਦ ਤੋਂ ਦਿੱਲੀ ਵੱਲ ਕੂਚ ਕਰ ਰਿਹਾ ਹੈ। ਇਹ ਜੱਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਦੇ ਜ਼ਿਲ੍ਹਿਆਂ, ਸੰਗਰੂਰ, ਬਰਨਾਲਾ, ਲੁਧਿਆਣਾ ਤੇ ਮਾਨਸਾ ਤੋਂ ਰਵਾਨਾ ਹੋਇਆ ਹੈ।

ਇਸ ਜੱਥੇ ਵਿੱਚ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਸ਼ਾਮਲ ਹਨ। ਜੱਥੇ ਦੀ ਗਿਣਤੀ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਟਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਜੀਪਾਂ, ਟੈਪੂਆਂ ਤੇ ਹੋਰਨਾਂ ਵਾਹਨਾਂ ਦੀ ਕਈ ਕਿਲੋਮੀਟਰ ਲੰਬੀ ਕਤਾਰ ਹੈ।

ਜਥੇਬੰਦੀ ਦੇ ਲੀਡਰ ਜਗਤਾਰ ਸਿੰਘ ਕਾਲਾਝਾੜ ਤੇ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਸੈਂਕੜੇ ਵਾਹਨਾਂ ਰਾਹੀਂ ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਦੇ ਕਰੀਬ 20 ਹਜ਼ਾਰ ਕਿਸਾਨ ਦਿੱਲੀ ਪਹੁੰਚ ਰਹੇ ਹਨ ਜੋ ਟਿਕਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ੀ ਮੋਰਚੇ ਵਿੱਚ ਸ਼ਾਮਲ ਹੋਣਗੇ।

ਉਨ੍ਹਾਂ ਦੱਸਿਆ ਕਿ ਅੱਜ 27 ਦਸੰਬਰ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਰੀਬ 15 ਹਜ਼ਾਰ ਹੋਰ ਕਿਸਾਨ ਡੱਬਵਾਲੀ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top