News

ਫ਼ੌਜੀ ਜਵਾਨ ਦਾ ਖੂਨ ਵਹਿਣ ਤੋਂ ਰੋਕਣ ਲਈ ਸਿੱਖ ਫ਼ੌਜੀ ਨੇ ਪੱਗ ਦੀ ਜ਼ਖ਼ਮ ’ਤੇ ਬੰਨ੍ਹੀ ਪੱਟੀ

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਏ ਨਕਸਲੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਸੀਆਰਪੀਐਫ 210 ਕੋਬਰਾ ਬਟਾਲੀਅਨ ਦੇ 22 ਜਵਾਨ ਸ਼ਹੀਦ ਅਤੇ 31 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਇਕ ਸੀਆਰਪੀਐਫ ਦਾ ਜਵਾਨ ਨਕਸਲੀਆਂ ਦੇ ਕਬਜ਼ੇ ਵਿੱਚ ਹੈ।

Chhattisgarh Maoist attack: How a Sikh jawan, hit with bullets, took off  his turban to bandage colleague's wounds | Hindustan Times

ਕਰੀਬ 300 ਤੋਂ 400 ਨਕਸਲੀਆਂ ਨੇ ਸੀਆਰਪੀਐਫ ਦੇ ਜਵਾਨਾਂ ਨੂੰ ਘੇਰ ਕੇ ਉਹਨਾਂ ’ਤੇ ਹਮਲਾ ਕਰ ਦਿੱਤਾ ਸੀ। ਸੀਆਰਪੀਐਫ 210 ਕੋਬਰਾ ਬਟਾਲੀਅਨ ਦੇ ਜਵਾਨ ਬਲਰਾਜ ਸਿੰਘ ਨੇ ਅਪਣੀ ਟੀਮ ਦੇ ਐਸਆਈ ਅਭਿਸ਼ੇਕ ਪਾਂਡੇ ਦੇ ਜ਼ਖ਼ਮੀ ਹੋਣ ’ਤੇ ਅਪਣੀ ਪੱਗ ਉਤਾਰ ਕੇ ਜ਼ਖ਼ਮੀ ਜਵਾਨ ਦੇ ਜ਼ਖ਼ਮ ’ਤੇ ਬੰਨ੍ਹ ਦਿੱਤੀ ਤਾਂ ਕਿ ਖੂਨ ਨਿਕਲਣਾ ਬੰਦ ਹੋ ਜਾਵੇ।

ਬਲਰਾਜ ਨੇ ਦਸਿਆ ਨਕਸਲੀਆਂ ਨੇ ਉਹਨਾਂ ਦੀ ਟੀਮ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਹਮਲੇ ਵਿੱਚ 20 ਨਕਸਲੀ ਮਾਰੇ ਗਏ ਸਨ। ਉਹਨਾਂ ਕਿਹਾ ਕਿ ਉਹ ਠੀਕ ਹੋਣ ਤੋਂ ਬਾਅਦ ਫਿਰ ਬਸਤਰ ਵਿੱਚ ਨਕਸਲ ਮੋਰਚੇ ਵਿੱਚ ਜਾਣਾ ਚਾਹੁੰਦੇ ਹਨ।

ਦਸ ਦਈਏ ਕਿ ਸ਼ਨੀਵਾਰ ਨੂੰ ਬੀਜਾਪੁਰ ਵਿੱਚ ਹੋਏ ਹਮਲੇ ਤੋਂ ਬਾਅਦ ਨਕਸਲੀਆਂ ਨੇ ਇੱਕ ਬਿਆਨ ਜਾਰੀ ਕਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਲਾਪਤਾ ਸੀਆਰਪੀਐਫ ਜਵਾਨ ਉਹਨਾਂ ਦੇ ਕਬਜ਼ੇ ਵਿੱਚ ਹਨ।

Click to comment

Leave a Reply

Your email address will not be published. Required fields are marked *

Most Popular

To Top