News

ਪੰਜਾਬ ਤੇ ਹਰਿਆਣਾ ਤੋਂ ਔਰਤਾਂ ਵੀ ਆਈਆਂ ਦਿੱਲੀ, ਸੰਘਰਸ਼ ਹੋਵੇਗਾ ਹੋਰ ਤੇਜ਼

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਟੱਕਰ ਦਾ ਮੁਕਾਬਲਾ ਚਲ ਰਿਹਾ ਹੈ। ਕੇਂਦਰ ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾਉਣ ਤੇ ਤੁਲੀ ਹੋਈ ਹੈ ਪਰ ਕਿਸਾਨਾਂ ਦੀ ਇਕੋ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ ਕਿਉਂ ਕਿ ਇਹਨਾਂ ਕਾਨੂੰਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਜਿਹਨਾਂ ਕਰ ਕੇ ਇਹ ਕਾਨੂੰਨ ਕਿਸਾਨਾਂ ਲਈ ਹਮੇਸ਼ਾ ਮਾਰੂ ਰਹਿਣਗੇ।

ਉਧਰ ਕਿਸਾਨਾਂ ਦਾ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਹੁਣ ਕਿਸਾਨਾਂ ਦੇ ਨਾਲ-ਨਾਲ ਇਸ ਅੰਦੋਲਨ ‘ਚ ਔਰਤਾਂ ਦੀ ਵੱਡੀ ਗਿਣਤੀ ਵੀ ਸ਼ਾਮਲ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਤੇ ਹਰਿਆਣਾ ਤੋਂ ਮਹਿਲਾਵਾਂ ਵੱਡੀ ਗਿਣਤੀ ‘ਚ ਇਸ ਅੰਦੋਲਨ ‘ਚ ਸ਼ਾਮਲ ਹੋਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਰਹੀਆਂ ਹਨ।

ਇਹ ਔਰਤਾਂ ਜਿਨ੍ਹਾਂ ਦੇ ਪਤੀ, ਪੁੱਤਰ ਜਾਂ ਭਰਾ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰਦੇ ਹੋਏ ਘਰ ਛੱਡ ਦਿੱਲੀ ਦੀਆਂ ਹੱਦਾਂ ਤੇ ਡੇਰਾ ਲਾਈ ਬੈਠੇ ਹਨ, ਵੀ ਹੁਣ ਅੰਦੋਲਨ ‘ਚ ਸ਼ਾਮਲ ਹੋ ਰਹੀ ਹਨ।

ਔਰਤਾਂ ਦਾ ਕਹਿਣਾ ਹੈ ਕਿ ਭਾਵੇਂ ਥੋੜ੍ਹੇ ਦਿਨ ਲਈ ਹੀ ਪਰ ਅਸੀਂ ਪਿੰਡ ਤੋਂ ਰਾਸ਼ਟਰੀ ਰਾਜਧਾਨੀ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਆਏ ਹਾਂ। ਇਹ ਔਰਤਾਂ ਆਪਣੇ ਆਪ ਨੂੰ ਘਰੇਲੂ, ਖੇਤ ਮਜ਼ਦੂਰ ਤੇ ਪ੍ਰਦਰਸ਼ਨਕਾਰੀ ਦੱਸਦੀਆਂ ਹਨ। ਅੰਦੋਲਨ ਵਿੱਚ ਹਰ ਪ੍ਰਕਾਰ ਦੇ ਪਕਵਾਨ ਪਕਾਏ ਜਾ ਰਹੇ ਹਨ। ਲੋਕਾਂ ਦੀ ਸਿਹਤ ਸੇਵਾ ਲਈ ਵੀ ਮੁਫਤ ਕੈਂਪ ਲਗਾਏ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top