ਪੰਜਾਬ, ਜੰਮੂ ਅਤੇ ਚੰਡੀਗੜ੍ਹ ਨੂੰ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ ਹਿਮਾਚਲ

ਕੋਰੋਨਾ ਵਾਇਰਸ ਦੌਰਾਨ ਹਿਮਾਚਲ ਪ੍ਰਦੇਸ਼ ਸਰਕਾਰ ਗੁਆਂਢੀ ਸੂਬਿਆਂ ਨੂੰ ਆਕਸੀਜਨ ਦੀ ਸਪਲਾਈ ਕਰ ਰਹੀ ਹੈ। ਇਹ ਆਕਸੀਜਨ ਜ਼ਰੂਰਤ ਦੇ ਹਿਸਾਬ ਨਾਲ ਪੰਜਾਬ, ਜੰਮੂ ਅਤੇ ਚੰਡੀਗੜ ਲਈ ਸਪਲਾਈ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਰੋਜ਼ਾਨਾ 41 ਮੀਟ੍ਰਿਕ ਟਨ ਆਕਸੀਜਨ ਤਿਆਰ ਹੋ ਰਹੀ ਹੈ ਜਦਕਿ ਇਸ ਸਮੇਂ 20 ਮੀਟ੍ਰਿਕ ਟਨ ਤੋਂ ਘਟ ਖਪਤ ਹੈ।

ਮਹਾਰਾਸ਼ਟਰ ਵਿੱਚ ਆਕਸੀਜਨ ਦੀ ਭਾਰੀ ਦਿੱਕਤ ਚੱਲ ਰਹੀ ਹੈ। ਪ੍ਰਦੇਸ਼ ਸਰਕਾਰ ਨੇ ਆਕਸੀਜਨ ਸਪਲਾਈ ਕਰਨ ਲਈ ਹਿਮਾਚਲ ਤੋਂ ਟੈਂਕਰ ਭੇਜੇ ਹਨ। ਚੰਬਾ ਅਤੇ ਹਮੀਰਪੁਰ ਜ਼ਿਲ੍ਹੇ ਵਿੱਚ ਹੁਣ ਪਲਾਂਟ ਸ਼ੁਰੂ ਹੋਣ ਵਿੱਚ ਇਕ ਹਫ਼ਤਾ ਲੱਗ ਜਾਵੇਗਾ। ਸੂਬੇ ਵਿੱਚ ਦੋ ਤਰ੍ਹਾਂ ਤੋਂ ਆਕਸੀਜਨ ਤਿਆਰ ਹੋ ਰਹੀ ਹੈ।
ਇਕ ਹਵਾ ਤੋਂ ਦੂਜੀ ਲੀਕੁਇਡ ਹਵਾ ਨਾਲ ਸ਼ਿਮਲਾ, ਸੋਲਨ, ਮੰਡੀ, ਰਾਮਪੁਰ ਅਤੇ ਜ਼ਿਲ੍ਹਾ ਕਾਂਗੜਾ ਵਿੱਚ ਆਕਸੀਜਨ ਤਿਆਰ ਹੋ ਰਹੀ ਹੈ। ਇੱਥੇ ਪਲਾਂਟ ਸਥਾਪਿਤ ਕੀਤੇ ਗਏ ਹਨ ਜਦਕਿ ਲੀਕੁਇਡ ਜਿਸ ਨੂੰ ਸਿਲੰਡਰ ਵਿੱਚ ਭਰ ਕੇ ਲਿਆਇਆ ਜਾਂਦਾ ਹੈ ਇਸ ਦੇ ਲਈ ਉੰਨਾ, ਪਾਂਵਟਾ, ਨਗਰੋਟਾ ਬਗਵਾਂ, ਮੰਡੀ ਅਤੇ ਤਿੰਨ ਥਾਵਾਂ ਬਦੀ ਵਿੱਚ ਪਲਾਂਟ ਲਾਏ ਗਏ ਹਨ।
ਇਹਨਾਂ ਦੀ 400 ਤੋਂ ਲੈ ਕੇ 900 ਆਕਸੀਜਨ ਸਿਲੰਡਰ ਤਿਆਰ ਕਰਨ ਦੀ ਸਮਰੱਥਾ ਹੈ। ਇੰਦਰਾ ਗਾਂਧੀ ਮੈਡੀਕਲ ਕਾਲਜ ਵਿੱਚ ਆਕਸੀਜਨ ਖੁਦ ਤਿਆਰ ਕੀਤੀ ਜਾ ਰਹੀ ਹੈ। ਇੱਥੋਂ ਆਈਜੀਐਮਸੀ ਅਤੇ ਕਮਲਾ ਨਹਿਰੂ ਹਸਪਤਾਲ ਨੂੰ ਸਪਲਾਈ ਕੀਤੀ ਜਾ ਰਹੀ ਹੈ।
ਹਿਮਾਚਲ ਦੇ ਮੈਡੀਕਲ ਕਾਲਜਾਂ ਅਤੇ ਹੋਰ ਹਸਪਤਾਲਾਂ ਵਿੱਚ ਕੋਰੋਨਾ ਦੇ 900 ਮਰੀਜ਼ ਇਲਾਜ਼ ਹੇਠ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਜੇ 5000 ਲੋਕ ਵੀ ਭਰਤੀ ਹੁੰਦੇ ਹਨ ਤਾਂ ਵੀ ਆਕਸੀਜਨ ਦੀ ਘਾਟ ਨਹੀਂ ਹੋਵੇਗੀ।
