ਪੰਜਾਬ ਜਿੱਤਣ ਦੀ ਤਿਆਰੀ ਵਿੱਚ ਭਾਜਪਾ? ਵਿਧਾਨ ਸਭਾ ਚੋਣਾਂ ‘ਚ ਅਪਣਾਵੇਗੀ ਇਹ ਰਣਨੀਤੀ  

 ਪੰਜਾਬ ਜਿੱਤਣ ਦੀ ਤਿਆਰੀ ਵਿੱਚ ਭਾਜਪਾ? ਵਿਧਾਨ ਸਭਾ ਚੋਣਾਂ ‘ਚ ਅਪਣਾਵੇਗੀ ਇਹ ਰਣਨੀਤੀ  

ਪੰਜਾਬ ਭਰ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਦਲਾਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਨੇ 2024 ਦੇ ਲੋਕ ਸਭਾ ਚੋਣਾਂ ‘ਤੇ ਫੋਕਸ ਕਰਦੇ ਹੋਏ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਉਦੇਸ਼ ‘ਤੇ ਗੰਭੀਰਤਾ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਆਪਣੇ “ਮਾਸਟਰ ਪਲਾਨ ਪੰਜਾਬ ਮਿਸ਼ਨ” ਨੂੰ ‘ਵਿਜ਼ਨ ਪੰਜਾਬ’ ਦਾ ਨਾਮ ਦਿੱਤਾ ਹੈ।

ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ, ‘ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਊ ਚੰਡੀਗੜ੍ਹ ਫੇਰੀ ਦੌਰਾਨ 22 ਸੀਨੀਅਰ ਲੀਡਰਾਂ ਨਾਲ ਵਿਸ਼ੇਸ਼ ਬੈਠਕ ਹੋਈ ਸੀ। ਇਸ ਬੈਠਕ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਅਤੇ ਰੂਪ ਰੇਖਾ ਆਦਿ ‘ਤੇ ਚਰਚਾ ਕੀਤੀ ਗਈ ਸੀ। ਇਸ ਬੈਠਕ ਵਿੱਚ ਮੋਦੀ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਖੇਤੀ ਨੂੰ ਉਦਯੋਗ ਤੇ ਵਪਾਰ ਨਾਲ ਕਿਵੇਂ ਜੋੜਿਆ ਜਾਵੇ, ਜਿਸ ਨਾਲ ਕਿਸਾਨਾਂ ਦਾ ਫਾਇਦਾ ਹੋਵੇ।

ਭਾਜਪਾ ਨੇ ਪੰਜਾਬ ਭਰ ‘ਚ ਜਨਤਕ ਸੰਬੰਧ ਯਾਤਰਾਵਾਂ ਤੇ ਮੁਲਾਕਾਤਾਂ ਵੀ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੇ ਇੱਕ ਪੁਸਤਕ ਤਿਆਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖਾਂ ਅਤੇ ਪੰਜਾਬੀਆਂ ਲਈ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਪੰਜਾਬ ਵਿੱਚ ਅਗਲੀਆਂ ਚੋਣਾਂ ਇਕੱਲੇ ਹੀ ਲੜੇਗੀ। ਭਾਜਪਾ ਨੇ ਇਸ ਵਾਰ 73 ਸੀਟਾਂ ‘ਤੇ ਚੋਣਾਂ ਲੜੀਆਂ ਸੀ। ਪਾਰਟੀ ਸੂਤਰਾਂ ਮੁਤਾਬਕ ਅਗਲੀ ਵਾਰ ਪਾਰਟੀ 117 ਸੀਟਾਂ ‘ਤੇ ਚੋਣਾਂ ਲੜੇਗੀ। ਦੱਸਿਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ 13 ਸੀਟਾਂ ਤੇ ਇਕੱਲੀ ਹੀ ਲੜੇਗੀ।

Leave a Reply

Your email address will not be published.