News

ਪੰਜਾਬ ‘ਚ 31 ਮਈ ਤੱਕ ਜਾਰੀ ਰਹੇਗਾ ਲਾਕਡਾਊਨ ਤੇ ਕਰਫਿਊ

ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਵਿੱਚ ਨਵੀਆਂ ਹਦਾਇਤਾਂ ਜਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ ਤੇ ਵੀਕੈਂਡ ਲਾਕਡਾਊਨ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਹੀ ਸਮੇਂ ਵਿੱਚ ਲਾਈਵ ਹੋਣਗੇ।

Coronavirus Lockdown 2021 News Highlights March 19: Madhya Pradesh,  Maharashtra Lockdown | Lockdown in Indore, Bhopal, Jabalpur, Nagpur | The  Financial Express

ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ 15 ਮਈ ਤਕ ਕੋਰੋਨਾ ਰੋਕੂ ਨਿਰਦੇਸ਼ ਜਾਰੀ ਕੀਤੇ ਸਨ ਅਤੇ ਅੱਜ 16 ਮਈ ਤੋਂ ਇਹੋ ਨਿਰਦੇਸ਼ ਜਾਰੀ ਰਹਿਣਗੇ। ਇਸ ਸਮੇਂ ਪੰਜਾਬ ਵਿੱਚ ਹਫ਼ਤੇ ਦੇ ਅਖ਼ੀਰਲੇ ਦਿਨਾਂ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਨੂੰ ਲਾਕਡਾਊਨ ਅਤੇ ਬਾਕੀ ਦੇ ਦਿਨ ਸ਼ਾਮ ਨੂੰ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਰਾਤ ਸਮੇਂ ਕਰਫਿਊ ਦੀ ਪਾਲਣਾ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਪੰਜਾਬ ਹਰੇਕ ਜ਼ਿਲ੍ਹੇ ਵਿੱਚ ਮਹਾਮਾਰੀ ਦੇ ਫੈਲਾਅ ਦੇ ਹਿਸਾਬ ਨਾਲ ਦੁਕਾਨਾਂ ਤੇ ਬਾਜ਼ਾਰ ਵੱਖ-ਵੱਖ ਸਮੇਂ ਖੁੱਲ੍ਹਦੇ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਦਰਮਿਆਨ ਹਰਿਆਣਾ ‘ਚ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ।

ਇਹ ਮਿਆਦ 24 ਮਈ ਸਵੇਰੇ 6 ਵਜੇ ਤੱਕ ਵਧਾਈ ਗਈ ਹੈ। ਇਸ ਦਾ ਐਲਾਨ ਪਾਨੀਪਤ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ। ਇਸ ਤੋਂ ਪਹਿਲਾਂ ਹਰਿਆਣਾ ‘ਚ ਲਾਕਡਾਊਨ ਦੀ ਮਿਆਦ 17 ਮਈ ਤੱਕ ਵਧਾਈ ਗਈ ਸੀ। ਸੂਬਾ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਾਕਡਾਊਨ ਇਕ ਹਫ਼ਤਾ ਹੋਰ ਵਧਾ ਕੇ 24 ਮਈ ਤੱਕ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਹਰਿਆਣਾ ‘ਚ ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਪ੍ਰਦੇਸ਼ ਸਰਕਾਰ ਨੇ 3 ਮਈ ਤੋਂ 9 ਮਈ ਤੱਕ ਲਾਕਡਾਊਨ ਲਾਇਆ ਸੀ। ਇਸ ਨੂੰ ਵਧਾ ਕੇ 17 ਮਈ ਤੱਕ ਕੀਤਾ ਗਿਆ ਸੀ। ਹੁਣ ਇਕ ਵਾਰ ਫਿਰ ਤੋਂ ਲਾਕਡਾਊਨ ਦੀ ਮਿਆਦ 24 ਮਈ ਤੱਕ ਵਧਾ ਦਿੱਤੀ ਗਈ ਹੈ। 

Click to comment

Leave a Reply

Your email address will not be published. Required fields are marked *

Most Popular

To Top