ਪੰਜਾਬ ’ਚ 26 ਜਨਵਰੀ ਤੱਕ ਖੋਲ੍ਹੇ ਜਾਣਗੇ 500 ਹੋਰ ‘ਆਮ ਆਦਮੀ ਕਲੀਨਿਕ’ ‘ਆਪ’ ਸਰਕਾਰ ਦਾ ਵੱਡਾ ਐਲਾਨ

 ਪੰਜਾਬ ’ਚ 26 ਜਨਵਰੀ ਤੱਕ ਖੋਲ੍ਹੇ ਜਾਣਗੇ 500 ਹੋਰ ‘ਆਮ ਆਦਮੀ ਕਲੀਨਿਕ’ ‘ਆਪ’ ਸਰਕਾਰ ਦਾ ਵੱਡਾ ਐਲਾਨ

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਾਂ ਪੰਜਾਬ ਵਿੱਚ 100 ਮੁਹੱਲਾ ਕਲੀਨਿਕ ਖੋਲ੍ਹੇ ਸਨ। ਹੁਣ ਸਰਕਾਰ ਵੱਲੋਂ 26 ਜਨਵਰੀ ਤੱਕ ਪੰਜਾਬ ਵਿੱਚ 500 ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਸੂਬੇ ਵਿੱਚ ਖੁੱਲ੍ਹੇ 100 ਮੁਹੱਲਾ ਕਲੀਨਿਕਾਂ ਨੂੰ ਚੰਗਾ ਹੁਲਾਰਾ ਮਿਲਿਆ ਹੈ।

Punjab CM Bhagwant Mann Launches 75 Aam Aadmi Clinics On Independence Day |  Punjab News: पंजाब में 75 मोहल्ला क्लीनिक की शुरुआत, CM भगवंत मान ने किया  उद्घाटन

ਚਾਰ ਮਹੀਨਿਆਂ ਵਿੱਚ ਹੀ ਪੰਜ ਲੱਖ ਤੋਂ ਵੱਧ ਲੋਕਾਂ ਦਾ ਇਲਾਜ ਹੋਇਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਬਣੇ ਮੁਹੱਲਾ ਕਲੀਨਿਕਾਂ ਵਿੱਚ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਪਹੁੰਚ ਕੀਤੀ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦਾ ਅੰਕੜਾ 8 ਹਜ਼ਾਰ ਤੋਂ ਟੱਪ ਗਿਆ ਹੈ।

ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਦੇ ਵਾਸੀ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸ਼ੁਰੂ ਕੀਤੀਆਂ ਮੁਫ਼ਤ ਗੁਣਾਤਮਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਸਕੀਮਾਂ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਦੇ ਆਮ ਲੋਕ ਆਪਣੀ ਸਿਹਤ ਦੇ ਇਲਾਜ ਲਈ ਆਮ ਆਦਮੀ ਕਲੀਨਿਕਾਂ ਤੱਕ ਆਸਾਨੀ ਨਾਲ ਪਹੁੰਚ ਕੇ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ 5,35,487 ਆਮ ਲੋਕ ਕਲੀਨਿਕਾਂ ‘ਤੇ ਆਪਣੀ ਸਿਹਤ ਦਾ ਇਲਾਜ ਤੇ 69,870 ਲੋਕ ਵੱਖ-ਵੱਖ ਲੈਬਾਰਟਰੀ ਟੈਸਟ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਐਸਏਐਸ ਨਗਰ ਜ਼ਿਲ੍ਹਿਆਂ ਵਿੱਚੋਂ ਅੱਗੇ ਹੈ ਤੇ ਅੰਕੜਿਆਂ ਅਨੁਸਾਰ 14 ਨਵੰਬਰ ਤੱਕ ਐਸਏਐਸ ਨਗਰ ਵਿਚ 80406 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।

Leave a Reply

Your email address will not be published.