News

ਪੰਜਾਬ ’ਚ 18 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲੀ ਵੈਕਸੀਨ ਦੀ ਪਹਿਲੀ ਡੋਜ਼

ਪੰਜਾਬ ਵਿੱਚ ਕੋਰੋਨਾ ਵੈਕਸੀਨ ਦਾ ਸਟਾਕ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ 18 ਤੋਂ 44 ਸਾਲ ਤੱਕ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ 30 ਲੱਖ ਡੋਜ਼ ਦਾ ਆਰਡਰ ਦਿੱਤਾ ਸੀ ਜਿਹਨਾਂ ਚੋਂ ਹੁਣ ਤਕ 2.50 ਲੱਖ ਖੁਰਾਕਾਂ ਮਿਲੀਆਂ ਹਨ।

Covid-19: Punjab doctors blame social media rumours on vaccine efficiency  for state's poor show - Coronavirus Outbreak News

ਸ਼ੁੱਕਰਵਾਰ ਨੂੰ ਇਸ ਉਮਰ ਵਿੱਚ ਕੋ-ਮੋਰਡੀਰਿਟੀ ਅਤੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਲਈ ਟੀਕਾਕਰਨ ਦੀ ਸ਼ੁਰੂਆਤ ਹੋਈ ਅਤੇ ਪਹਿਲੀ ਡੋਜ਼ 18,197 ਲੋਕਾਂ ਨੂੰ ਦਿੱਤੀ ਗਈ। ਦਸ ਦਈਏ ਕਿ ਸ਼ੁੱਕਰਵਾਰ ਨੂੰ 8068 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਸੂਬੇ ਵਿੱਚ ਪੀੜਤਾਂ ਦੀ ਗਿਣਤੀ 4,83,984 ਹੋ ਗਈ, ਜਦਕਿ 180 ਹੋਰ ਮਰੀਜ਼ਾਂ ਦੀ ਮੌਤ ਹੋ ਗਈ।

ਸੂਬੇ ਵਿੱਚ ਮੌਤਾਂ ਦੀ ਗਿਣਤੀ 11,477 ਹੋ ਗਈ। ਇਹ ਜਾਣਕਾਰੀ ਮੈਡੀਕਲ ਬੁਲੇਟਨ ਤੋਂ ਪ੍ਰਾਪਤ ਹੋਈ ਹੈ। ਸੂਬੇ ਵਿੱਚ ਜੇਰੇ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ 79,950 ਤੋਂ ਘੱਟ ਕੇ 79,359 ਤੇ ਆ ਗਈ ਹੈ।

ਉੱਥੇ ਹੀ 8446 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਮਿਲ ਗਈ ਹੈ ਜਿਸ ਨਾਲ ਸੂਬੇ ਵਿੱਚ ਅਜੇ ਤੱਕ ਠੀਕ ਨਹੀਂ ਹੋਏ ਲੋਕਾਂ ਦੀ ਗਿਣਤੀ ਵਧ ਕੇ 3,93,148 ਹੋ ਗਈ ਹੈ। ਬੁਲੇਟਿਨ ਵਿੱਚ ਜਾਣਕਾਰੀ ਦਿੱਤੀ ਗਈ ਕਿ 421 ਗੰਭੀਰ ਮਰੀਜ਼ ਵੈਂਟੀਲੇਟਰ ਸਪੋਰਟ ਤੇ ਹਨ ਜਦਕਿ 9820 ਆਕਸੀਜਨ ਸਪੋਰਟ ਤੇ ਹਨ।

Click to comment

Leave a Reply

Your email address will not be published. Required fields are marked *

Most Popular

To Top