News

ਪੰਜਾਬ ’ਚ ਵਧਿਆ ਠੰਡ ਦਾ ਕਹਿਰ, ਠੰਡ ਦੇ ਬਾਵਜੂਦ ਅੰਦੋਲਨ ’ਚ ਡਟੇ ਕਿਸਾਨ

ਪੋਹ ਦਾ ਮਹੀਨਾ ਸ਼ੁਰੂ ਹੁੰਦੇ ਹੀ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਠੰਡ ਵੀ ਵਧ ਗਈ ਹੈ। ਪੰਜਾਬ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਧੁੰਦ ਤੇ ਬੱਦਲ਼ਵਾਈ ਰਹੀ। ਜਿਸ ਕਾਰਨ ਠੰਡ ਵਿੱਚ ਕਾਫ਼ੀ ਵਾਧਾ ਹੋਇਆ ਤੇ ਤਾਪਮਾਨ ਵਿੱਚ ਵੀ ਗਿਰਾਵਟ ਆਈ।

ਦਸੰਬਰ ਦੀ ਸ਼ੁਰੂਆਤ ਵਿੱਚ ਠੰਡ ਕਾਫ਼ੀ ਘੱਟ ਸੀ ਪਰ ਦੋ ਦਿਨਾਂ ਤੋਂ ਸਰਦੀ ਦਾ ਮੌਸਮ ਪੂਰੇ ਜੋਬਨ ਤੇ ਹੈ। ਦਸ ਦਈਏ ਕਿ ਪੰਜਾਬ ‘ਚ ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ ‘ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 5.6, 7.2 ਤੇ 8 ਡਿਗਰੀ ਸੈਲਸੀਅਸ ਰਿਹਾ।

ਲੁਧਿਆਣਾ ਤੇ ਪਟਿਆਲਾ ‘ਚ ਘੱਟੋ-ਘੱਟ ਤਾਪਮਾਨ 10.2 ਤੇ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ‘ਚ ਹਿਸਾਰ ਤੇ ਨਾਰਨੌਲ ‘ਚ ਘੱਟੋ-ਘੱਟ ਤਾਪਮਾਨ 6.2 ਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਿਵਾਨੀ ਤੇ ਰੋਹਤਕ ‘ਚ ਘੱਟੋ-ਘੱਟ ਤਾਪਮਨ 6.4 ਡਿਗਰੀ ਦਰਜ ਕੀਤਾ ਗਿਆ।

ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਵੀ ਮੌਸਮ ਸੋਮਵਾਰ ਖੁਸ਼ਕ ਰਿਹਾ ਤੇ ਕੁੱਝ ਥਾਵਾਂ ਤੇ ਦਿਨ ਠੰਡਾ ਰਿਹਾ ਅਤੇ ਧੁੰਦ ਛਾਈ ਰਹੀ। ਲਖਨਊ ਵਿੱਚ ਘੱਟੋ-ਘੱਟ ਤਾਪਮਾਨ 10.9 ਡਿਗਰੀ ਦਰਜ ਕੀਤਾ ਗਿਆ ਜਦਕਿ ਇਲਾਹਾਬਾਦ ਵਿੱਚ 15 ਡਿਗਰੀ ਰਿਹਾ।  

Click to comment

Leave a Reply

Your email address will not be published. Required fields are marked *

Most Popular

To Top