News

ਪੰਜਾਬ ’ਚ ਲਾਕਡਾਊਨ ਲਗਾਉਣ ਨੂੰ ਲੈ ਕੇ ਕੈਪਟਨ ਦਾ ਆਇਆ ਬਿਆਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੈਡੀਕਲ ਸਟਾਫ ਦੇ ਨਾਲ ਡਿਜੀਟਲ ਸੰਵਾਦ ਵਿੱਚ ਰੂਬਰੂ ਹੁੰਦੇ ਹੋਏ ਕਿਹਾ ਕਿ ਪੰਜਾਬ ਦੀ ਸਥਿਤੀ ਹੁਣ ਦੁਬਾਰਾ ਤੋਂ ਲਾਕਡਾਊਨ ਲਗਾਉਣ ਵਰਗੀ ਨਹੀਂ ਹੈ। ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹਨ।

ਜੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਫਿਲਹਾਲ ਲਈ ਲਾਕਡਾਊਨ ਨੂੰ ਲਾਗੂ ਨਹੀਂ ਜਾਵੇਗਾ। ਹਾਲਾਂਕਿ ਮੁੱਖ ਮੰਤਰੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਹੁਣ ਇਸ ਵਾਇਰਸ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਇਹ ਦਸੰਬਰ ਵਿੱਚ ਫਿਰ ਤੋਂ ਸਿਖਰ ਤੇ ਪਹੁੰਚ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਂਮਾਰੀ ਨਾਲ ਲੜਨ ਲਈ ਪੂਰੀ ਤਿਆਰ ਰਹਿਣ ਦੀ ਜ਼ਰੂਰਤ ਹੈ। ਅਪਣੇ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਨੇ ਕੋਰੋਨਾ ਸੰਕਟ ਦੌਰਾਨ ਤੈਨਾਤ ਮੈਡੀਕਲ ਸਟਾਫ ਅਤੇ ਤਮਾਮ ਡਾਕਟਰਾਂ, ਨਰਸਾਂ ਦਾ ਧੰਨਵਾਦ ਕਰਦੇ ਹੋਏ ਕੀਤਾ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੁਆਰਾ 107 ਹੈਲਥ ਸੈਂਟਰਾਂ ਦਾ ਡਿਜੀਟਲ ਉਦਘਾਟਨ ਵੀ ਕੀਤਾ ਗਿਆ। ਉਹਨਾਂ ਨੇ ਜਨਤਾ ਨੂੰ ਦਸਿਆ ਕਿ ਪੰਜਾਬ ਵਿੱਚ ਟੈਸਟਿੰਗ ਫੈਸਿਲਿਟੀ ਨੂੰ ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਵਿੱਚ ਸੁਧਾਰ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਫ੍ਰੀ ਕੋਰੋਨਾ ਟੈਸਟਿੰਗ ਕਿੱਟ ਵੀ ਵੰਡੀਆਂ ਗਈਆਂ ਹਨ। ਦਸ ਦਸ ਦਈਏ ਕਿ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਤੋਂ ਅਪਣੀ ਰਫ਼ਤਾਰ ਵਧਾਉਂਦੇ ਨਜ਼ਰ ਆ ਰਹੇ ਹਨ।

ਪੰਜਾਬ ਵਿੱਚ ਹੁਣ ਤਕ ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1 ਲੱਖ 44 ਹਜ਼ਾਰ ਨੂੰ ਪਾਰ ਕਰ ਗਈ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ 6504 ਹੋ ਗਈ ਹੈ। ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 4572 ਤਕ ਪਹੁੰਚ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top