Punjab

ਪੰਜਾਬ ’ਚ ਰਿਲਾਇੰਸ ਕਾਰੋਬਾਰ ਦੀ ਫੂਕ ਨਿਕਲਣੀ ਸ਼ੁਰੂ, ਕਿਸਾਨਾਂ ਨੇ ਰਿਲਾਇੰਸ ਕਾਰੋਬਾਰ ’ਤੇ ਲਾਏ ਧਰਨੇ

ਪੰਜਾਬ ਵਿੱਚ ਰਿਲਾਇੰਸ ਦੇ ਸਾਰੇ ਮਾਲਾਂ, ਪੈਟਰੌਲ ਪੰਪ, ਅਤੇ ਹੋਰ ਕਈ ਥਾਵਾਂ ਤੇ ਕਿਸਾਨਾਂ ਨੇ ਧਰਨੇ ਲਗਾਏ ਹੋਏ ਹਨ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਹੁੰਦੇ ਇਹ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।

ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ ਜਾਂ ਕਾਂਗਰਸ ਪਾਰਟੀ ਦੀ ਰਾਜਨੀਤੀ ਹੈ।

ਇਹ ਵੀ ਪੜ੍ਹੋ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਤੀਜਾ ਦਿਨ

ਕਾਂਗਰਸ ਵਲੋਂ ਕੀਤੀ ਰਾਹੁਲ ਗਾਂਧੀ ਟਰੈਕਟਰ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਦਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਜਿਸ ਟਰੈਕਟਰ ‘ਤੇ ਰਾਹੁਲ ਗਾਂਧੀ ਸਟੰਟ ਕਰ ਰਹੇ ਹਨ ਉਹ ਟਰੈਕਟਰ ਨਹੀਂ ਸਗੋਂ ਰਥ ਹੈ ਤੇ ਇਹ ਰੈਲੀ ਨਹੀਂ ਇਹ ਇੱਕ ਸ਼ਾਹੀ ਰਥ ਯਾਤਰਾ ਹੈ।

ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ‘ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ

ਜਿਸ ਨੂੰ ਇੱਕ ਖਾਸ ਸੋਫਾ-ਗੱਦਾ ਪਾ ਕੇ ਟਰੈਕਟਰ ਤਿਆਰ ਕੀਤਾ ਹੈ ਜਿਸ ‘ਤੇ ਇਹ ਆਗੂ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਨੌਜਵਾਨ ਕਿਸਾਨਾਂ ਨੇ ਅੱਗੇ ਕਿਹਾ ਕਿ ਇਹ ਜੋ ਰਾਜਨੀਤਕ ਪਾਰਟੀਆਂ ਇਸ ਖੇਤੀਬਾੜੀ ਕਨੂੰਨ ਵਿਰੁੱਧ ਲੜ ਰਹੀਆਂ ਹਨ, ਕਿਸਾਨੀ ਦੇ ਝੰਡੇ ਹੇਠ ਆਉਂਦੀਆਂ ਹਨ, ਉਹ ਸਿਰਫ 2022 ਦੀਆਂ ਵਿਧਾਨ ਸਭਾ ਦੀਆਂ ਆਪਣੀਆਂ ਤਿਆਰੀਆਂ ਕਰ ਰਹੀਆਂ ਹਨ।


 

Click to comment

Leave a Reply

Your email address will not be published.

Most Popular

To Top