ਪੰਜਾਬ ‘ਚ ‘ਮੌਸਮ’ ਨੂੰ ਲੈ ਕੇ ਵੱਡੀ ਖ਼ਬਰ, ਕਈ ਥਾਵਾਂ ‘ਤੇ ਪੈ ਰਿਹਾ ਮੀਂਹ, ਸੰਘਣੀ ਧੁੰਦ ਤੋਂ ਮਿਲੇਗੀ ਰਾਹਤ

 ਪੰਜਾਬ ‘ਚ ‘ਮੌਸਮ’ ਨੂੰ ਲੈ ਕੇ ਵੱਡੀ ਖ਼ਬਰ, ਕਈ ਥਾਵਾਂ ‘ਤੇ ਪੈ ਰਿਹਾ ਮੀਂਹ, ਸੰਘਣੀ ਧੁੰਦ ਤੋਂ ਮਿਲੇਗੀ ਰਾਹਤ

ਪੰਜਾਬ ‘ਚ ਸ਼ੁੱਕਰਵਾਰ ਸਵੇਰੇ ਤੋਂ ਹੀ ਮੀਂਹ ਦਾ ਮੌਸਮ ਬਣਿਆ ਹੋਇਆ ਹੈ ਅਤੇ ਕਈ ਥਾਵਾਂ ‘ਤੇ ਹਲਕਾ ਮੀਂਹ ਪਿਆ ਹੈ। ਠੰਡ ਨਾਲ ਠੁਰ-ਠੁਰ ਕਰਦੇ ਲੋਕਾਂ ਲਈ ਇਹ ਚੰਗੀ ਖ਼ਬਰ ਹੈ ਕਿਉਂਕਿ ਹੁਣ 26 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦੇ ਕਾਰਨ ਹੀ ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਠੰਡ ਵੀ ਥੋੜ੍ਹੀ ਘੱਟ ਹੋਣ ਦੀ ਸੰਭਾਵਨਾ ਹੈ।

Monsoon Weather News: Most of Haryana, Punjab receive surplus rains as  monsoon picks up pace - The Times of India

ਮੀਂਹ ਪੈਣ ਦੇ ਨਾਲ ਤਾਪਮਾਨ ‘ਚ ਵੀ ਵਾਧਾ ਹੋਣ ਦੇ ਆਸਾਰ ਹਨ। ਭਾਵੇਂ ਹੀ ਪਿਛਲੇ ਦਿਨੀਂ ਧੁੱਪ ਨਿਕਲ ਰਹੀ ਸੀ ਪਰ ਇਸ ਦੇ ਨਾਲ ਹੀ ਸੀਤ ਲਹਿਰ ਵੀ ਚੱਲ ਰਹੀ ਸੀ, ਜਿਸ ਕਾਰਨ ਧੁੱਪ ਦਾ ਜ਼ਿਆਦਾ ਅਸਰ ਦਿਖਾਈ ਨਹੀਂ ਦਿੰਦਾ ਸੀ। ਹੁਣ ਮੀਂਹ ਪੈਣ ਨਾਲ ਮੌਸਮ ਬਦਲਣ ਦੀ ਸੰਭਾਵਨਾ ਹੈ। ਕਾਬਲੇਗੌਰ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ 22 ਤਾਰੀਕ ਤੋਂ ਲੈ ਕੇ 26 ਤਾਰੀਖ਼ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

ਅਗਲੇ 24 ਤੋਂ 36 ਘੰਟਿਆਂ ਦਰਮਿਆਨ ਪੰਜਾਬ ਦੇ ਕੁਝ ਖੇਤਰਾਂ ਚ’ ਬੱਦਲਵਾਈ ਨਾਲ ਕਿਣਮਿਣ ਤੋਂ ਲੈ ਕੇ ਹਲਕੀਆਂ ਫੁਹਾਰਾਂ ਦੀ ਉਮੀਦ ਹੈ, ਪੰਜਾਬ ਦੇ ਦੱਖਣ-ਪੱਛਮੀ ਖੇਤਰਾਂ ਚ ਕਿਤੇ-ਕਿਤੇ ਕਿਨ-ਮਿਣ ਸੁਰੂ ਹੋ ਚੁੱਕੀ ਹੈ, ਦੇਰ ਰਾਤ ਤੱਕ ਹੋਰ ਖੇਤਰਾਂ ਚ ਵੀ ਹਲਕੀ ਕਾਰਵਾਈ ਵੇਖੀ ਜਾਵੇਗੀ।

ਜਨਵਰੀ ਦੇ ਰਹਿੰਦੇ 10 ਦਿਨਾਂ ਦੌਰਾਨ 2-3 ਪੱਛਮੀ ਸਿਸਟਮ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰਨਗੇ ਸੋ ਰਹਿੰਦੇ ਦਿਨਾਂ ਚ ਵੀ ਬੱਦਲਵਾਈ ਦੀ ਆਉਣੀ ਜਾਣੀ ਬਣੀ ਰਹੇਗੀ, ਜਿਸ ਕਾਰਨ ਰਾਤਾਂ ਦਾ ਪਾਰਾ ਵਧੇਗਾ ਅਤੇ ਕੋਰੇ ਤੋਂ ਵੀ ਰਾਹਤ ਰਹੇਗੀ।

 

Leave a Reply

Your email address will not be published. Required fields are marked *