News

ਪੰਜਾਬ ’ਚ ਮੁੱਕੀ ਵੈਕਸੀਨ, ਲੋਕ ਬੇਵੱਸ ਹੋ ਕੇ ਪਰਤ ਰਹੇ ਨੇ ਘਰ

ਕੋਰੋਨਾ ਵਾਇਰਸ ਦੇਸ਼ ਵਿੱਚ ਇਸ ਕਦਰ ਵਧ ਗਿਆ ਹੈ ਕਿ ਮੈਡੀਕਲ ਸਹੂਲਤਾਂ ਦੀ ਵੀ ਲਗਾਤਾਰ ਕਮੀ ਹੋ ਰਹੀ ਹੈ। ਅਜਿਹੇ ‘ਚ ਪੰਜਾਬ ’ਤੇ ਖ਼ਤਰੇ ਦੇ ਬੱਦਲ ਛਾ ਗਏ ਹਨ, ਕਿਉਂਕਿ ਵਾਇਰਸ ਦਾ ਮੁਕਾਬਲਾ ਕਰਨ ਲਈ ਕੋਰੋਨਾ ਟੀਕੇ ਖ਼ਤਮ ਹੋ ਚੁੱਕੇ ਹਨ। ਟੀਕੇ ਨਾ ਮਿਲਣ ਕਾਰਨ ਲੋਕਾਂ ਨੂੰ ਬੇਵੱਸ ਹੋ ਕੇ ਆਪਣੇ ਘਰ ਪਰਤਣਾ ਪੈ ਰਿਹਾ ਹੈ।

ਜ਼ਿਲ੍ਹਾ ਬਠਿੰਡਾ ‘ਚ ਸਾਰੇ ਟੀਕਾਕਰਨ ਕੇਂਦਰ ਬੰਦ ਹੋ ਚੁੱਕੇ ਹਨ, ਕਿਉਂਕਿ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ। ਅਜਿਹੇ ਹੀ ਹਾਲਾਤ ਪਟਿਆਲਾ, ਸੰਗਰੂਰ, ਬਰਨਾਲਾ, ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ ਤੇ ਹੋਰ ਥਾਵਾਂ ‘ਤੇ ਬਣੇ ਹੋਏ ਹਨ।

ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵਵਿਆਪੀ ਗੱਠਜੋੜ ਕੋਵੈਕਸ ਨੂੰ ਦੁਨੀਆ ਭਰ ‘ਚ ਕੋਵਿਡ -19 ਟੀਕਿਆਂ ਦੀ ਬਰਾਬਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਭਾਰਤ ‘ਚ ਵੱਧ ਰਹੀ ਟੀਕੇ ਦੀ ਮੰਗ ਕਾਰਨ ਵੈਕਸੀਨ ਦੀ ਸਪਲਾਈ ਦੀ ਪੂਰਤੀ ਲਈ ਤੁਰੰਤ ਵੈਕਸੀਨ ਦੀ ਦੋ ਕਰੋੜ ਖੁਰਾਕਾਂ ਦੀ ਲੋੜ ਹੈ।

ਉੱਥੇ ਹੀ ਪਟਿਆਲਾ ਦੇ ਸਿਹਤ ਅਧਿਕਾਰੀਆਂ ਨੂੰ ਵੀ ਸੋਮਵਾਰ ਦੁਪਹਿਰ ਟੀਕੇ ਦਾ ਸਟਾਕ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਵਾਪਸ ਜਾਣ ਲਈ ਕਹਿਣਾ ਪਿਆ। ਸਿਹਤ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਵੀ ਖੁਰਾਕ ਨਹੀਂ ਬਚੀ ਹੈ। ਇਸ ਲਈ ਮੰਗਲਵਾਰ ਤੋਂ ਜ਼ਿਲ੍ਹੇ ‘ਚ ਕੋਈ ਟੀਕਾਕਰਨ ਕੈਂਪ ਨਹੀਂ ਲਗਾਇਆ ਜਾਵੇਗਾ। ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਿਰਫ਼ 800 ਲੋਕਾਂ ਨੂੰ ਹੀ ਡੋਜ਼ ਦਿੱਤੀ ਗਈ।
 

Click to comment

Leave a Reply

Your email address will not be published. Required fields are marked *

Most Popular

To Top