News

ਯੋਗੀ ਆਦਿੱਤਿਆਨਾਥ ਨੂੰ ਫਿਰ ਮਿਲੀ ਜਾਨ ਤੋਂ ਮਾਰਨ ਦੀ ਧਮਕੀ ‘4 ਦਿਨ ਬਾਕੀ, ਜੋ ਕਰਨਾ ਹੈ ਉਹ ਕਰ ਲਵੋ’

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਯੂਪੀ ਪੁਲਿਸ ਦੀ ਐਮਰਜੈਂਸੀ ਸਰਵਿਸ ਡਾਇਲ 112 ਦੇ ਵਟਸਐਪ ਨੰਬਰ ਤੇ ਸੁਨੇਹਾ ਭੇਜ ਕੇ ਦਿੱਤੀ ਗਈ ਹੈ। ਯੋਗੀ ਆਦਿਤਿਆਨਾਥ ਨੂੰ ਇਸ ਤੋਂ ਪਹਿਲਾਂ ਵੀ ਧਮਕੀ ਮਿਲੀ ਸੀ।

CM Yogi Adityanath announces two insurance schemes for UP laborers | India  News – India TV

ਇਸ ਤੋਂ ਬਾਅਦ ਸੰਦੇਸ਼ ਦੇ ਸੰਬੰਧ ਵਿੱਚ ਸੁਸ਼ਾਂਤ ਗੋਲਡ ਸਿਟੀ ਥਾਣੇ ਵਿੱਚ ਕੇਸ ਵੀ ਦਰਜ ਕਰ ਲਿਆ ਹੈ ਅਤੇ ਨੰਬਰ ਚੈੱਕ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 29 ਅਪ੍ਰੈਲ ਦੀ ਦੇਰ ਸ਼ਾਮ ਨੂੰ ਯੂਪੀ ਪੁਲਿਸ ਦੀ ਐਮਰਜੈਂਸੀ ਸਰਵਿਸ ਡਾਇਲ 112 ਵਟਸਐਪ ਨੰਬਰ ਨੇ ਕਿਸੇ ਅਣਪਛਾਤੇ ਵਿਅਕਤੀ ਦਾ ਸੁਨੇਹਾ ਮੈਸੇਜ ਕਰ ਕੇ ਸੀਐਮ ਯੋਗੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।

ਧਮਕੀ ਵਿੱਚ ਕਿਹਾ ਗਿਆ ਕਿ, “ਸੀਐਮ ਕੋਲ 4 ਦਿਨ ਬਚੇ ਹਨ, ਇਸ ਲਈ ਇਹਨਾਂ 4 ਦਿਨਾਂ ਵਿੱਚ ਮੇਰਾ ਜੋ ਕਰਨਾ ਹੈ, ਕਰ ਲਵੋ। 5ਵੇਂ ਦਿਨ ਉਹ ਸੀਐਮ ਯੋਗੀ ਨੂੰ ਮਾਰ ਦੇਵੇਗਾ। ਧਮਕੀ ਭਰੇ ਸੁਨੇਹੇ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹਲਚਲ ਮਚ ਗਈ ਹੈ।

ਸੁਸ਼ਾਂਤ ਗੋਲਡ ਸਿਟੀ, ਲਖਨਊ ਵਿੱਚ ਕੰਟਰੋਲ ਰੂਮ ਡਾਇਲ 112 ਦੇ ਆਪਰੇਸ਼ਨ ਕਮਾਂਡਰ ਅੰਜੁਲ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਸ਼ੱਕੀ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।   

Click to comment

Leave a Reply

Your email address will not be published. Required fields are marked *

Most Popular

To Top