News

ਪੰਜਾਬ ‘ਚ ਮੁੜ ਲਗਿਆ ਲਾਕਡਾਊਨ, ਪੰਜਾਬ ਸਰਕਾਰ ਨੇ ਵਧਾਈ ਸਖ਼ਤੀ

ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਵਿੱਚ ਵੀ ਲਾਕਡਾਊਨ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਇਸ ਪ੍ਰਤੀ ਲਾਮਬੰਦ ਹੋ ਗਈ ਹੈ ਤੇ ਪੰਜਾਬ ਦੇ ਕੋਰੋਨਾ ਪ੍ਰਭਾਵੀ ਇਲਾਕਿਆਂ ਵਿੱਚ ਸਖ਼ਤੀ ਹੋਰ ਵਧਾ ਦਿੱਤੀ ਗਈ ਹੈ। ਹਾਲ ਹੀ ਵਿੱਚ ਲੁਧਿਆਣਾ ਦੇ ਦੋ ਇਲਾਕਿਆਂ ਦੁੱਗਰੀ ਅਰਬਨ ਅਸਟੇਟ ਫੇਜ਼-1 ਤੇ ਅਰਬਨ ਅਸਟੇਟ ਫੇਜ਼-2 ਵਿੱਚ ਪੂਰਨ ਲਾਕਡਾਊਨ ਲਾਇਆ ਗਿਆ ਹੈ।

Amid spike in COVID-19 cases, weekend lockdown comes into force in Punjab,  Haryana, Chandigarh- The New Indian Express

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਜਾਂ ਸੂਬੇ ਵਿੱਚ ਲਾਕਡਾਊਨ ਦੀ ਬਜਾਏ ਇਸ ਤਰ੍ਹਾਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪਾਬੰਦੀਆਂ ਲੱਗਣਗੀਆਂ। ਕੱਲ੍ਹ ਲੁਧਿਆਣਾ ਦੇ ਦੁੱਗਰੀ ਅਰਬਨ ਅਸਟੇਟ-ਫੇਜ਼ 1 ਤੇ ਅਰਬਨ ਅਸਟੇਟ ਫੇਜ਼-2 ਵਿੱਚ ਡੀਸੀ ਦੇ ਹੁਕਮਾਂ ਤੋਂ ਬਾਅਦ ਪੂਰਨ ਤੌਰ ਤੇ ਲਾਕਡਾਊਨ ਲਾ ਦਿੱਤਾ ਗਿਆ ਹੈ।

ਇਹਨਾਂ ਥਾਵਾਂ ਤੇ 100 ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਇਸ ਲਈ ਇਹਨਾਂ ਥਾਵਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇਹਨਾਂ ਇਲਾਕਿਆਂ ਵਿੱਚ ਐਤਵਾਰ ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ 100 ਫ਼ੀਸਦ ਲਾਕਡਾਊਨ ਕਰ ਕੇ ਇਲਾਕੇ ਸੀਲ ਕਰ ਦਿੱਤੇ ਗਏ ਹਨ।

ਕੋਰੋਨਾ ਮਹਾਂਮਾਰੀ ਕਾਰਨ ਬੀਤੇ ਦਿਨ ਲੁਧਿਆਣਾ ਵਿੱਚ ਹੁਣ ਤੱਕ ਸਭ ਤੋਂ ਵੱਧ 835 ਨਵੇਂ ਮਰੀਜ਼ ਸਾਹਮਣੇ ਆਏ ਸਨ ਜਿਹਨਾਂ ਵਿੱਚੋਂ 100 ਤੋਂ ਵੱਧ ਮਰੀਜ਼ ਅਰਬਨ ਅਸਟੇਟ ਦੁੱਗਰੀ ਦੇ ਫੇਜ਼-1 ਅਤੇ ਫੇਜ਼-2 ਵਿੱਚ ਸਾਹਮਣੇ ਆਏ ਹਨ।

Click to comment

Leave a Reply

Your email address will not be published. Required fields are marked *

Most Popular

To Top