ਪੰਜਾਬ ‘ਚ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਹਾਈਕੋਰਟ ਨੇ ਲਿਆ ਨਵਾਂ ਫ਼ੈਸਲਾ

 ਪੰਜਾਬ ‘ਚ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਹਾਈਕੋਰਟ ਨੇ ਲਿਆ ਨਵਾਂ ਫ਼ੈਸਲਾ

ਪੰਜਾਬ ਸਰਕਾਰ ਨੂੰ ਸੂਬੇ ਵਿੱਚ ਮਾਈਨਿੰਗ ਦੇ ਮੁੱਦੇ ਤੇ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਇਨਵਾਇਰਮੈਂਟ ਕਲੀਅਰੈਂਸ ਬਗੈਰ ਕਿਸੇ ਵੀ ਨਿੱਜੀ ਕਾਂਟਰੈਕਟਰ ਦੇ ਮਾਈਨਿੰਗ ਕਰਨ ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਬਲਾਕ-3 ਵਿੱਚ ਚੱਲ ਰਹੀਆਂ ਮਾਈਨਿੰਗ ਸਾਈਟਾਂ ਦਾ ਮੁੱਦਾ ਅਦਾਲਤ ਵਿੱਚ ਪੁੱਜਾ।

Sand mafia, goonda tax': Illegal mining is no secret, but still an election  issue in Punjab

ਅਦਾਲਤ ਵਿੱਚ ਨਿੱਜੀ ਕਾਂਟਰੈਕਟਰ ਵੱਲੋਂ ਸਰਕਾਰ ਤੇ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲਾਏ ਗਏ। ਇਸ ਸਬੰਧੀ ਕਾਂਟਰੈਕਟਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨਵਾਇਰਮੈਂਟ ਕਲੀਅਰੈਂਸ ਕਾਂਟਰੈਕਟਰ ਦੇ ਹੀ ਨਾਂ ਤੇ ਹੈ ਅਤੇ ਸਰਕਾਰ ਦੇ ਨਾਂ ਤੇ ਇਨਵਾਇਰਮੈਂਟ ਕਲੀਅਰੈਂਸ ਕਰਨ ਦਾ ਕੰਮ ਅਜੇ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੀ ਹੈ।

ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਦੇ ਨਾਂ ‘ਤੇ ਮਾਈਨਿੰਗ ਸਾਈਟਾਂ ਦੀ ਇਨਵਾਇਰਮੈਂਟ ਕਲੀਅਰੈਂਸ ਨਹੀਂ ਹੋ ਜਾਂਦੀ, ਉਦੋਂ ਤੱਕ ਨਿੱਜੀ ਕਾਂਟਰੈਕਟਰ ਕਿਸੇ ਵੀ ਮਾਈਨਿੰਗ ਸਾਈਟਾਂ ‘ਤੇ ਮਾਈਨਿੰਗ ਨਹੀਂ ਕਰੇਗਾ।

Leave a Reply

Your email address will not be published.