News

ਪੰਜਾਬ ’ਚ ਮਹਿੰਗਾ ਹੋਇਆ ਸਫ਼ਰ, ਟੋਲ ਟੈਕਸ ਦੇ ਵਧੇ ਰੇਟ

ਪੰਜਾਬ ਵਿੱਚ ਅੱਜ ਤੋਂ ਟੋਲ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਕੌਮੀ ਮਾਰਗਾਂ ਤੇ ਸਥਿਤ ਟੋਲ ਪਲਾਜ਼ਿਆਂ ਲਈ ਜਾਰੀ ਕੀਤੀਆਂ ਨਵੀਆਂ ਦਰਾਂ ਵੀਰਵਾਰ ਰਾਤ 12 ਵਜੇ ਤੋਂ ਲਾਗੂ ਕਰ ਦਿੱਤੀਆਂ ਹਨ। ਪੰਜਾਬ ਤੇ ਹਰਿਆਣਾ ਵਿਚੋਂ ਕੌਮੀ ਮਾਰਗ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ 10 ਤੋਂ 18 ਫ਼ੀਸਦ ਤੱਕ ਵਾਧੂ ਟੋਲ ਟੈਕਸ ਦੇਣਾ ਪਵੇਗਾ।

Road trips to become costlier from April 1 as toll tax hiked. Details here

ਇਸ ਫ਼ੈਸਲੇ ਦਾ ਅਸਰ ਪੰਜਾਬ ਦੇ 11 ਟੋਲ ਪਲਾਜ਼ਿਆਂ ਤੇ ਦੇਖਣ ਨੂੰ ਮਿਲੇਗਾ, ਜਿੱਥੇ 10 ਤੋਂ 65 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਲੁਧਿਆਣਾ-ਜਗਰਾਉਂ ਸੜਕ ਸਥਿਤ ਟੋਲ ਪਲਾਜ਼ਾ, ਲੁਧਿਆਣਾ ਸਾਉਥ-ਲਾਡੋਵਾਲ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡ-ਚੰਡੀਗੜ੍ਹ ਕੌਮੀ ਸੜਕ ਤੇ ਪੰਜ ਟੋਲ ਪਲਾਜ਼ੇ, ਬਠਿੰਡਾ-ਅੰਮ੍ਰਿਤਸਰ ਸੜਕ ਤੇ ਤਿੰਨ ਤੇ ਬਠਿੰਡਾ-ਮਲੋਟ ਕੌਮੀ ਸੜਕ ਤੇ ਇੱਕ ਟੋਲ ਪਲਾਜ਼ੇ ਤੇ ਪਹਿਲਾਂ ਦੇ ਮੁਕਾਬਲੇ ਵੱਧ ਟੋਲ ਟੈਕਸ ਦੇਣਾ ਪਵੇਗਾ।

ਬਨੂੜ ਤੋਂ ਜ਼ੀਰਕਪੁਰ ਕੌਮੀ ਮਾਰਗ ਤੇ ਅਜ਼ੀਜ਼ਪੁਰ ਵਿਖੇ ਪੈਂਦੇ ਟੋਲ ਪਲਾਜ਼ਾ ਤੇ 55 ਰੁਪਏ ਦੇਣੇ ਪੈਂਦੇ ਸਨ ਪਰ ਹੁਣ 60 ਰੁਪਏ ਦੇਣੇ ਪੈਣਗੇ। ਮਿਨੀ ਬੱਸ, ਕੈਂਟਰ ਦੇ 90 ਤੋਂ ਵਧਾ ਕੇ 100 ਰੁਪਏ, ਬੱਸ ਤੇ ਟਰੱਕ ਦੇ 190 ਰੁਪਏ ਤੋਂ ਵਧਾ ਕੇ 210 ਰੁਪਏ, ਕਮਰਸ਼ੀਅਲ ਵਾਹਨ ਦੇ 205 ਤੋਂ 225, ਭਾਰੀ ਵਾਹਨ ਦੇ 295 ਤੋਂ ਵਧਾ ਕੇ 325 ਰੁਪਏ ਅਤੇ ਵਾਧੂ ਭਾਰੀ ਵਾਹਨ ਦੇ 360 ਰੁਪਏ ਤੋਂ ਵਧਾ ਕੇ 395 ਰੁਪਏ ਕਰ ਦਿੱਤਾ ਗਿਆ ਹੈ। ਮਹੀਨਾਵਾਰ ਬਣਨ ਵਾਲੇ ਪਾਸ ਦੇ ਰੇਟ ਵੀ 285 ਤੋਂ ਵਧਾ ਕੇ 315 ਰੁਪਏ ਕਰ ਦਿੱਤੇ ਗਏ ਹਨ।

Click to comment

Leave a Reply

Your email address will not be published.

Most Popular

To Top