ਪੰਜਾਬ ’ਚ ਬਿਜਲੀ ਦੇ ਲੰਮੇ ਕੱਟਾਂ ਕਾਰਨ ਲੋਕਾਂ ਦਾ ਸਰਕਾਰ ’ਤੇ ਫੁੱਟਿਆ ਗੁੱਸਾ
By
Posted on

ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਲਈ ਬਹੁਤ ਸਾਰੇ ਵੱਡੇ ਐਲਾਨ ਕੀਤੇ ਸਨ। ਪੰਜਾਬ ਸਰਕਾਰ ਨੇ ਲੋਕਾਂ ਨੂੰ ਆਪਣੇ ਕੰਮਾਂ ਦਾ ਵੇਰਵਾ ਵੀ ਦੱਸਿਆ ਸੀ। ਪਰ ਅਜੇ ਵੀ ਲੋਕਾਂ ਨੂੰ ਸਰਕਾਰ ਤੋਂ ਸ਼ਿਕਾਇਤ ਹੈ। 12 ਤੋਂ 15 ਦੇ ਲੰਬੇ ਘਰੇਲੂ ਬਿਜਲੀ ਸਪਲਾਈ ਦੇ ਕੱਟਣ ਲੱਗਣ ਕਾਰਨ ਲੋਕ ਚੰਨੀ ਸਰਕਾਰ ਨੂੰ ਕੋਸਣ ਲੱਗੇ ਹਨ।

ਦੱਸ ਦਈ ਕਿ ਪਿਛਲੇ ਕੁੱਝ ਦਿਨਾਂ ਤੋਂ ਪਾਵਰਕਾਮ ਪੱਖੋਵਾਲ ਅਧੀਨ ਪੈਂਦੇ ਪਿੰਡ ਭੈਣੀ ਦਰੇੜਾ, ਲਿੱਤਰ, ਬੁਰਜ ਹਕੀਮਾਂ ਆਦਿ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਜਦੋਂ ਤੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੈ, ਉਸ ਦਿਨ ਤੋਂ ਰੋਜ਼ਾਨਾ ਦਿਨ ਅਤੇ ਰਾਤ ਦੇ 12 ਤੋਂ 15 ਘੰਟਿਆਂ ਦੇ ਬਿਜਲੀ ਪਾਵਰਕੱਟ ਲੱਗ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
