News

ਪੰਜਾਬ ’ਚ ਬਲੈਕਆਉਟ ਦਾ ਖਤਰਾ, ਰਾਜਪੁਰਾ ਪਲਾਂਟ ਦਾ ਯੂਨਿਟ ਹੋਇਆ ਬੰਦ

ਪੰਜਾਬ ਵਿੱਚ ਗਰਮੀ ਦਾ ਮੌਸਮ ਆ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਲੰਘੀ ਦੇਰ ਰਾਤ 10 ਵਜੇ ਰਾਜਪੁਰਾ ਥਰਮਲ ਪਲਾਂਟ ਦਾ ਯੂਨਿਟ ਨੰਬਰ 1 ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਹੈ ਜਦਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਨੰਬਰ 4 ਦੁਪਹਿਰ 3 ਵਜੇ ਤਕਨੀਕੀ ਨੁਕਸ ਪੈਣ ਮਗਰੋਂ ਬੰਦ ਹੋ ਗਿਆ ਹੈ ਪਰ ਇਹ ਸ਼ਾਮ 7 ਵਜੇ ਦੇ ਕਰੀਬ ਫਿਰ ਸ਼ੁਰੂ ਹੋ ਗਿਆ।

Power situation in Punjab turns grim, power plants nearly run out of coal  stock - The Economic Times

ਥਰਮਲ ਪਲਾਂਟ ਦੇ ਮਾਮਲੇ ਵਿੱਚ ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ, ਤਲਵੰਡੀ ਸਾਬੋ ਦੇ ਤਿੰਨੋਂ ਯੂਨਿਟ, ਗੋਇੰਦਵਾਲ ਸਾਹਿਬ ਦਾ ਇੱਕ ਯੂਨਿਟ, ਰੋਪੜ ਪਲਾਂਟ ਦੇ ਤਿੰਨ ਯੂਨਿਟ ਅਤੇ ਲਹਿਰਾ ਮੁਹੱਬਤ ਪਲਾਂਟ ਦੇ ਚਾਰੋਂ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਪਾਵਰਕਾਮ ਆਪਣੇ ਸਰਕਾਰੀ ਥਰਮਲਾਂ ਤੋਂ ਵੀ ਇਸ ਵੇਲੇ ਪੂਰੀ ਬਿਜਲੀ ਪੈਦਾਵਾਰ ਲੈ ਰਿਹਾ ਹੈ। ਰੋਪੜ ਪਲਾਂਟ ਦੀ ਬਿਜਲੀ ਪੈਦਾਵਾਰ ਸਮਰੱਥਾ ਯਾਨੀ ਪਲਾਂਟ ਲੋਡ ਫੈਕਟਰ 74.39 ਰਿਹਾ, ਜਦਕਿ ਲਹਿਰਾ ਮੁਹੱਬਤ ਪਲਾਂਟ ਤੋਂ ਲੰਘੇ ਦਿਨ ਪਾਵਰਕਾਮ ਨੇ 95.93 ਫ਼ੀਸਦੀ ਬਿਜਲੀ ਪੈਦਾਵਾਰ ਲਈ।

ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਤਲਵੰਡੀ ਸਾਬੋਂ ਤੋਂ ਲੰਘੇ ਦਿਨ 69.87, ਰਾਜਪੁਰਾ ਤੋਂ 80.53 ਅਤੇ ਗੋਇੰਦਵਾਲ ਸਾਹਿਬ ਪਲਾਂਟ ਤੋਂ 42.5 ਫ਼ੀਸਦੀ ਸਮਰੱਥਾ ਤੇ ਬਿਜਲੀ ਪੈਦਾਵਾਰ ਲਈ ਗਈ। ਓਪਨ ਐਕਸਚੇਂਜ ਦੀ ਗੱਲ ਕਰੀਏ ਤਾਂ ਐਕਸਚੇਂਜ ਇਸ ਸਮੇਂ ਬਿਜਲੀ 17 ਰੁਪਏ ਪ੍ਰਤੀ ਯੂਨਿਟ ਦੀ ਦਰ ਤੇ ਵਿਕ ਰਹੀ ਹੈ। ਰਾਜਪੁਰਾ ਵਿੱਚ 7.2 ਦਿਨ ਅਤੇ ਗੋਇੰਦਵਾਲ ਸਾਹਿਬ ਵਿੱਚ 1.5 ਦਿਨ ਦਾ ਕੋਲਾ ਬਾਕੀ ਹੈ। ਸਰਕਾਰੀ ਥਰਮਲਾਂ ਚੋਂ ਰੋਪੜ ਪਲਾਂਟ ਵਿੱਚ 15.5 ਅਤੇ ਲਹਿਰਾ ਮੁਹੱਬਤ ਵਿੱਚ 16.9 ਦਿਨ ਦਾ ਕੋਲਾ ਬਾਕੀ ਹੈ।

ਦੱਸ ਦਈਏ ਕਿ ਜਿੱਥੇ ਇਹ ਕਿਸਾਨਾਂ ਸਮੇਤ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਉੱਥੇ ਇਹ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਲਈ ਇੱਕ ਪਹਿਲੀ ਵੱਡੀ ਚੁਣੌਤੀ ਵੀ ਹੈ। ਖ਼ਾਸ ਤੌਰ ‘ਤੇ ਪਿੰਡਾਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਤੇ ਜਲੰਧਰ ਤੋਂ ਬੀਬੀਸੀ ਸਹਿਯੋਗੀਆਂ ਨੇ ਦੱਸਿਆ ਕਿ ਦੋਵੇਂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਖੇਤੀ ਮੋਟਰਾਂ ਲਈ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ ਤੇ ਅਣ-ਐਲਾਨੇ ਕੱਟ ਲੱਗ ਰਹੇ ਹਨ। ਲੁਧਿਆਣਾ ਵਿੱਚ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਇਸ ਸੰਬੰਧ ਵਿੱਚ ਧਰਨਾ ਵੀ ਲਗਾਇਆ ਸੀ।

Click to comment

Leave a Reply

Your email address will not be published.

Most Popular

To Top