News

ਪੰਜਾਬ ‘ਚ ਫਿਰ ਵਧਣ ਲੱਗੇ ਕੋਰੋਨਾ ਦੇ ਕੇਸ, 3 ਦਿਨਾਂ ‘ਚ ਐਕਟਿਵ ਕੇਸਾਂ ਹੋਇਆ ਇੰਨਾ ਵਾਧਾ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ 3 ਦਿਨਾਂ ਵਿੱਚ ਐਕਟਿਵ ਕੇਸ 109 ਤੋਂ ਵੱਧ ਕੇ 130 ਹੋ ਗਏ ਹਨ। ਇਸ ਦੇ ਨਾਲ ਹੀ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ। ਇੱਥੇ ਵੀ 3 ਮਰੀਜ਼ ਮਿਲੇ ਹਨ। ਪੰਜਾਬ ਵਿੱਚ ਸ਼ਨੀਵਾਰ ਨੂੰ 11,238 ਸੈਂਪਲ ਲੈ ਕੇ 11, 261 ਟੈਸਟ ਕੀਤੇ ਗਏ।

Coronavirus Updates: India records 20,471 confirmed cases; total death toll  at 652 - The Economic Times

ਇਸ ਦੌਰਾਨ 23 ਨਵੇਂ ਮਰੀਜ਼ ਮਿਲੇ ਹਨ। ਪੌਜ਼ਟਿਵ  ਦੀ ਦਰ 0.20% ਤੇ ਰਹੀ ਹੈ। ਮੋਹਾਲੀ ਵਿੱਚ ਸ਼ਨੀਵਾਰ ਨੂੰ 2.88% ਦੀ ਪੌਜ਼ਟਿਵ ਦਰ ਨਾਲ 7 ਨਵੇਂ ਮਰੀਜ਼ ਪਾਏ ਗਏ। 1 ਅਪ੍ਰੈਲ ਤੋਂ ਹੁਣ ਤੱਕ ਇੱਥੇ 325 ਮਾਮਲੇ ਸਾਹਮਣੇ ਆਏ ਹਨ। ਫਾਜ਼ਿਲਕਾ ਵਿੱਚ ਵੀ 4 ਮਰੀਜ਼ ਪਾਏ ਗਏ ਹਨ। ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਮੌਤਾਂ ਮੁਹਾਲੀ, ਮੋਗਾ, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ ਅਤੇ ਮਾਨਸਾ ਵਿੱਚ ਹੋਈਆਂ ਹਨ। ਇਸ ਦੌਰਾਨ 1229 ਮਰੀਜ਼ ਪਾਏ ਗਏ ਹਨ ਜਿਨ੍ਹਾਂ ਵਿੱਚੋਂ 1176 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 2828 ਨਵੇਂ ਮਾਮਲੇ ਸਾਹਮਣੇ ਆਏ ਹਨ।

ਦੂਜੇ ਪਾਸੇ ਬੀਤੇ ਦਿਨ ਕੋਰੋਨਾ ਦੇ 2685 ਨਵੇਂ ਮਾਮਲੇ ਸਾਹਮਣੇ ਆਏ ਹਨ। ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਅੱਜ ਕੋਰੋਨਾ ਦੇ ਨਵੇਂ ਮਾਮਲਿਆਂ ‘ਚ 5 ਫ਼ੀਸਦੀ ਦਾ ਉਛਾਲ ਆਇਆ ਹੈ। ਪਿਛਲੇ 24 ਘੰਟਿਆਂ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ।

Click to comment

Leave a Reply

Your email address will not be published.

Most Popular

To Top