News

ਪੰਜਾਬ ‘ਚ ਪ੍ਰੀ ਪ੍ਰਾਇਮਰੀ ਅਧਿਆਪਕ ਦੀਆਂ ਨਿਕਲੀਆਂ 8393 ਭਰਤੀਆਂ

ਪੰਜਾਬ ਵਿੱਚ ਸਰਕਾਰੀ ਅਧਿਆਪਕ ਬਣਨ ਦਾ ਸੁਪਨਾ ਵੇਖ ਰਹੇ ਲੋਕਾਂ ਲਈ ਚੰਗੀ ਖ਼ਬਰ ਆਈ ਹੈ। ਰਾਜ ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ ਅਧਿਆਪਕ ਦੀਆਂ 8393 ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਹਾਲ ਹੀ ਵਿੱਚ, ਸਿੱਖਿਆ ਵਿਭਾਗ ਨੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਇਸ ਭਰਤੀ ਲਈ ਅਰਜ਼ੀ ਦੇਣ ਦੇ ਇੱਛੁਕ ਅਤੇ ਯੋਗ ਉਮੀਦਵਾਰ 1 ਦਸੰਬਰ 2020 ਤੋਂ ਵਿਭਾਗ ਦੀ ਵੈਬਸਾਈਟ educationrecruitmentboard.com ‘ਤੇ ਆਨਲਾਈਨ ਅਰਜ਼ੀ ਦੇ ਸਕਣਗੇ। ਇਸ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤੀ ਭਰਤੀ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ।

ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਦੇ ਵੇਰਵੇ-

ਆਨਲਾਈਨ ਅਰਜ਼ੀ ਦੇਣ ਲਈ ਸ਼ੁਰੂ ਹੋਣ ਦੀ ਮਿਤੀ – 01 ਦਸੰਬਰ 2020
ਆਨਲਾਈਨ ਅਰਜ਼ੀ ਦੇਣ ਦੀ ਆਖਰੀ ਤਾਰੀਖ – 21 ਦਸੰਬਰ 2020
ਪੋਸਟਾਂ ਦੀ ਕੁੱਲ ਗਿਣਤੀ – 8393 ਪੋਸਟਾਂ, ਪ੍ਰੀ ਪ੍ਰਾਇਮਰੀ ਅਧਿਆਪਕ

ਦਸ ਦਈਏ ਕਿ ਬਿਨੈਕਾਰ ਨੇ 45 ਪ੍ਰਤੀਸ਼ਤ ਅੰਕਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਵੇ। ਨਰਸਰੀ ਸਿੱਖਿਆ ਵਿੱਚ ਘੱਟੋ-ਘੱਟ ਇਕ ਸਾਲ ਦਾ ਡਿਪਲੋਮਾ ਕੋਰਸ ਵੀ ਕੀਤਾ ਹੋਵੇ।

ਬਿਨੈਕਾਰ ਲਈ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਲਾਜ਼ਮੀ ਪੜ੍ਹੀ ਹੋਵੇ। ਜਨਰਲ ਸ਼੍ਰੇਣੀ ਅਤੇ ਹੋਰਾਂ ਲਈ 1000 ਰੁਪਏ ਹੋਵੇਗੀ ਅਤੇ ਐਸਸੀਐਸਟੀ ਲਈ 500 ਰੁਪਏ ਹੋਵੇਗੀ। ਅਰਜ਼ੀਆਂ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਕੀਤੀ ਜਾਵੇਗੀ।    

Click to comment

Leave a Reply

Your email address will not be published. Required fields are marked *

Most Popular

To Top