News

ਪੰਜਾਬ ’ਚ ਪ੍ਰਾਈਵੇਟ ਸਕੂਲਾਂ ਦਾ 93 ਸਾਲ ਪੁਰਾਣਾ ਕਾਨੂੰਨ ਬਦਲਿਆ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2020 ’ਚ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਟ੍ਰਾਂਸਫਰ ਸਰਟੀਫਿਕੇਟ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਸੀ। ਟ੍ਰਾਂਸਫਰ ਸਰਟੀਫਿਕੇਟ ਨੂੰ ਲੈ ਕੇ 93 ਸਾਲ ਪੁਰਾਣਾ ਕਾਨੂੰਨ ਬਦਲਿਆ ਗਿਆ ਹੈ। ਸਕੂਲ ਤੋਂ ਟ੍ਰਾਂਸਫਰ  ਸਰਟੀਫਿਕੇਟ ਹਾਸਲ ਕਰਨ ਬਾਰੇ ਡਾਇਰੈਕਟਰ ਆਫ਼ ਪਬਲਿਕ ਇੰਸਟ੍ਰਕਸ਼ਨ ਪੰਜਾਬ ਦੇ ਪੱਤਰ ਨੰਬਰ 4892 ਆਰ, ਮਿਟੀ 19 ਮਾਰਚ, 1929 ਨੂੰ ਜਾਰੀ ਕੀਤਾ ਗਿਆ ਸੀ।

38 private schools in Punjab get notice for seeking fee

ਸਿੱਖਿਆ ਵਿਭਾਗ ਨੇ ਦਸਿਆ ਕਿ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੇ ਆਧਾਰ ਤੇ ਪਿਛਲੇ ਸਕੂਲ ਤੋਂ ਟ੍ਰਾਂਸਫਰ ਸਰਟੀਫਿਕੇਟ ਲਿਆਉਣ ਲਈ ਦਬਾਅ ਪਾਇਆ ਜਾ ਰਿਹਾ ਸੀ। ਉੱਥੇ ਹੀ ਸਕੱਤਰ ਵੱਲੋਂ ਜਾਰੀ ਪੱਤਰ ਮੁਤਾਬਕ ਕਈ ਕਾਰਨਾਂ ਕਰ ਕੇ ਸਕੂਲ ਤਬਦੀਲ ਕਰਨ ਦੀ ਇੱਛਾ ਰੱਖਣ ਵਾਲੇ ਮਾਪਿਆਂ ਨੂੰ ਟ੍ਰਾਂਸਫਰ ਸਰਟੀਫਿਕੇਟ ਸਬੰਧੀ ਬਿਨਾਂ ਮਤਲਬ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਸ ਦਈਏ ਕਿ 1929 ਦੀਆਂ ਇਹਨਾਂ ਹਦਾਇਤਾਂ ਦੇ ਆਧਾਰ ਤੇ ਹੀ ਟ੍ਰਾਂਸਫ਼ਰ ਸਰਟੀਫਿਕੇਟਾਂ ਲਈ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਾਨਤਾ-ਪ੍ਰਾਪਤ/ਏਫਿਲੀਏਟਿਡ ਸਕੂਲ ਵਿੱਚ ਬੱਚਿਆਂ ਨੂੰ ਦਾਖ਼ਲ ਕਰਦੇ ਸਮੇਂ ਸਕੂਲ ਮੁਖੀ ਹੋਰ ਸਰੋਤਾਂ ਤੋਂ ਤੱਥਾਂ ਦੀ ਜਾਣਕਾਰੀ ਹਾਸਲ ਕਰ ਸਰਪ੍ਰਸਤਾਂ ਤੋਂ ਲਿਖਤੀ ਹਲਫ਼ੀਆ ਬਿਆਨ ਲਿਆ ਜਾ ਸਕਦਾ ਹੈ।

Click to comment

Leave a Reply

Your email address will not be published. Required fields are marked *

Most Popular

To Top