News

ਪੰਜਾਬ ’ਚ ਪੂਰੀ ਤਰ੍ਹਾਂ ਖੁੱਲ੍ਹਿਆ ਲਾਕਡਾਊਨ, ਪਰ ਸਕੂਲ ਰਹਿਣਗੇ ਬੰਦ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਨੇ ਲਾਕਡਾਊਨ ਪੂਰਨ ਤੌਰ ਤੇ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਨੇ ਐਤਵਾਰ ਅਤੇ ਬਾਕੀ ਦਿਨਾਂ ਵਿੱਚ ਲਾਇਆ ਗਿਆ ਕਰਫਿਊ ਹਟਾਉਣ ਦੇ  ਹੁਕਮ ਜਾਰੀ ਕੀਤੇ ਹਨ।

ਨਵੇਂ ਹੁਕਮਾਂ ਮੁਤਾਬਕ ਸੋਮਵਾਰ ਤੋਂ 100 ਲੋਕਾਂ ਨੂੰ ਇਕੱਠ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ 200 ਲੋਕਾਂ ਨੂੰ ਬਾਹਰ ਨਿਕਲਣ ਦੀ। ਕੈਪਟਨ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਜਿੰਮ, ਮਾਲ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਖੋਲ੍ਹਣ ਦੇ ਵੀ ਹੁਕਮ ਦਿੱਤੇ ਹਨ ਜੋ ਸਾਰੇ ਯੋਗ ਸਟਾਫ ਮੈਂਬਰਾਂ ਅਤੇ ਸੈਲਾਨੀਆਂ ਦੇ ਅਧੀਨ ਹਨ।

ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਸੈਲਾਨੀਆਂ ਦੇ ਵੈਕਸੀਨ ਦੀ ਇਕ ਡੋਜ਼ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ। ਹਾਲਾਂਕਿ ਸਕੂਲ ਬੰਦ ਰਹਿਣਗੇ, ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੇ ਸਾਰੇ ਹੋਰ ਅਦਾਰਿਆਂ ਨੂੰ ਸਬੰਧਤ ਡਿਪਟੀ ਕਮਿਸ਼ਨਰ ਦੁਆਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। 

Click to comment

Leave a Reply

Your email address will not be published.

Most Popular

To Top