ਪੰਜਾਬ ’ਚ ਪੀਐਸਪੀਸੀਐਲ ’ਚ 1690 ਅਸਾਮੀਆਂ ਲਈ ਨਿਕਲੀਆਂ ਭਰਤੀਆਂ

 ਪੰਜਾਬ ’ਚ ਪੀਐਸਪੀਸੀਐਲ ’ਚ 1690 ਅਸਾਮੀਆਂ ਲਈ ਨਿਕਲੀਆਂ ਭਰਤੀਆਂ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਹਾਲ ਹੀ ਵਿੱਚ ਇੱਕ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਮੁਤਾਬਕ ਸੂਬੇ ਵਿੱਚ ਸਹਾਇਕ ਲਾਈਨਮੈਨ ਦੇ ਅਹੁਦੇ ਲਈ 10ਵੀਂ ਪਾਸ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਪੀਐਸਪੀਸੀਐਲ ਇਸ ਭਰਤੀ ਤਹਿਤ 1690 ਅਸਾਮੀਆਂ ਭਰੇਗਾ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਨੇੜੇ ਹੈ, ਉਮੀਦਵਾਰ ਇਸ ਭਰਤੀ ਲਈ 29 ਅਗਸਤ 2022 ਤੋਂ ਪਹਿਲਾਂ ਅਪਲਾਈ ਕਰਨ। PSPCL ਦੀ ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੇ ਚਾਹੀਦੇ ਹਨ। ਨਾਲ ਹੀ, ਉਮੀਦਵਾਰਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ।

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਅਸਿਸਟੈਂਟ ਲਾਈਨਮੈਨ ਦੇ ਅਹੁਦੇ ਲਈ ਚੁਣੇ ਗਏ ਬਿਨੈਕਾਰਾਂ ਨੂੰ 19,900 ਰੁਪਏ ਦੇ ਗ੍ਰੇਡ ਪੇਅ ਅਨੁਸਾਰ ਤਨਖਾਹ ਦਿੱਤੀ ਜਾਵੇਗੀ।

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 944 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ ਪੀਡਬਲਯੂਡੀ ਸ਼੍ਰੇਣੀ ਦੇ ਬਿਨੈਕਾਰਾਂ ਨੂੰ 590 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ।

 

 

Leave a Reply

Your email address will not be published.