News

ਪੰਜਾਬ ’ਚ ਪਹੁੰਚੇਗੀ ਪਹਿਲੀ ਆਕਸੀਜਨ ਐਕਸਪ੍ਰੈਸ

ਕੋਰੋਨਾ ਦੇ ਕਹਿਰ ਵਿੱਚ ਆਕਸੀਜਨ ਤੇ ਵੈਕਸੀਨ ਦੀ ਘਾਟ ਵੱਡੀ ਮੁਸੀਬਤ ਬਣੀ ਹੋਈ ਹੈ। ਪਰ ਸ਼ਨੀਵਾਰ ਨੂੰ ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਦੇ ਰਵਾਨਾ ਹੋਣ ਨਾਲ ਸੂਬਾ ਜਲਦ ਹੀ ਅਪਣੇ ਪੂਰੇ 80 ਮੀਟਰਕ ਟਨ 2 ਕੋਟੇ ਦੀ ਆਕਸੀਜਨ ਚੁੱਕਣ ਦੀ ਸਥਿਤੀ ਵਿੱਚ ਹੋਵੇਗਾ ਜਿਸ ਨਾਲ ਸੂਬੇ ਦੇ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ।

Indian Railways' Oxygen Express train to reach Maharashtra with medical  oxygen - ​Oxygen Express train | The Economic Times

ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈਏਐਸ ਅਧਿਕਾਰੀ ਰਾਹੁਲ ਤਿਵਾੜੀ ਨੇ ਦਸਿਆ ਕਿ ਵਿਭਾਗ ਨੇ ਟੈਂਕਰਾਂ ਦੀ ਸਪਲਾਈ ਕਰ ਕੇ ਸੂਬੇ ਦੀਆਂ ਮੁਸੀਬਤਾਂ ਨੂੰ ਘੱਟ ਕੀਤਾ ਹੈ।

ਦੋ ਆਈਐਸਓ ਕੰਟੇਨਰ ਖਰੀਦਣ ਅਤੇ ਇਹਨਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਹੋ ਗਏ ਹਨ ਜੋ ਕਿ ਰੇਲਵੇ ਦੀਆਂ ਐਚਬੀਐਲ ਜ਼ਰੂਰਤਾਂ ਮੁਤਾਬਕ ਢੁੱਕਦੇ ਹਨ ਅਤੇ ਉਹ 02 ਖਰੀਦ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਅਤੇ ਸੁਚਾਰੂ ਖਰੀਦ ਲਈ ਪੰਜਾਬ ਦੀ ਭਰੋਸੇਮੰਦ ਸੰਸਥਾ ਮਾਰਕਫੈਡ ਦੀਆਂ ਸੇਵਾਵਾਂ ਲੈ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕਿਤੇ ਵੀ ਆਕਸੀਜਨ ਦੀ ਘਾਟ ਨਾ ਰਹੇ।

ਰੇਲਵੇ ਵਿਭਾਗ ਨੇ ਦਸਿਆ ਕਿ ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਨੇ 7900 ਮੀਟ੍ਰਿਕ ਟਨ ਆਕਸੀਜਨ ਸਪਲਾਈ ਕੀਤੀ ਹੈ। ਹੁਣ ਤੱਕ 12 ਰਾਜਾਂ ਨੂੰ 500 ਟੈਂਕਰ ਭੇਜੇ ਜਾ ਚੁੱਕੇ ਹਨ। ਰੇਲਵੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੇਲ ਗੱਡੀਆਂ ਨੇ ਪਿਛਲੇ ਦਿਨਾਂ ਵਿੱਚ ਦੇਸ਼ ਭਰ ਵਿੱਚ 800 ਮੀਟਰਕ ਟਨ ਐਲਐਮਓ ਦੀ ਸਪਲਾਈ ਕੀਤੀ ਹੈ।

Click to comment

Leave a Reply

Your email address will not be published. Required fields are marked *

Most Popular

To Top