ਪੰਜਾਬ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਨਸ਼ੇ ਦੀ ਹਾਲਤ ’ਚ ਮਿਲੀ ਕੁੜੀ  

 ਪੰਜਾਬ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਨਸ਼ੇ ਦੀ ਹਾਲਤ ’ਚ ਮਿਲੀ ਕੁੜੀ  

ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਹੁਣ ਕੁੜੀਆਂ ਦੀਆਂ ਨਸ਼ੇ ਵਾਲੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਕਪੂਰਥਲਾ ਦੇ ਮੁਹੱਲਾ ਮਿਹਤਾਬਗੜ੍ਹ ਵਿੱਚ ਇੱਕ ਕੁੜੀ ਨਸ਼ੇ ਦੀ ਹਾਲਤ ਵਿੱਚ ਇੱਧਰ-ਉੱਧਰ ਘੁੰਮਦੀ ਨਜ਼ਰ ਆਈ। ਕੁਝ ਔਰਤਾਂ ਉਸ ਨੂੰ ਫੜ ਕੇ ਬੈਂਚ ਤੇ ਬਿਠਾਇਆ ਤਾਂ ਉਹ ਬੈਠਣ ਦੀ ਸਥਿਤੀ ਵਿੱਚ ਨਹੀਂ ਸੀ।

ਕੁੜੀ ਨੇ ਦੱਸਿਆ ਕਿ ਉਸ ਨੂੰ ਚਿੱਟੇ ਦੀ ਆਦਤ ਕਰੀਬ 3 ਸਾਲ ਪਹਿਲਾਂ ਸਹੇਲੀਆਂ ਅਤੇ ਦੋਸਤਾਂ ਤੋਂ ਲੱਗੀ ਸੀ। ਉਹ ਵਿਆਹੁਤਾ ਹੈ ਅਤੇ ਉਸ  ਦਾ ਪਤੀ ਨਸ਼ੇ ਦੀ ਤਸਕਰੀ ਕਰਦਾ ਹੈ। ਉਸ ਨੇ ਅੱਗੇ ਦੱਸਿਆ ਕਿ ਉਹ ਰਾਹਗੀਰਾਂ ਤੋਂ ਪੈਸੇ ਮੰਗਦੀ ਹੈ ਤੇ ਮੁਹੱਲਾ ਮਿਹਤਾਬਗੜ੍ਹ ਵਿੱਚ ਰਸਤਿਆਂ ਤੇ ਖੜ੍ਹੇ ਨਸ਼ੇ ਦੇ ਵਪਾਰੀਆਂ ਤੋਂ ਨਸ਼ਾ ਖਰੀਦਦੀ ਹੈ।

ਮਾਤਾ-ਪਿਤਾ ਬਾਰੇ ਉਸਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਮਰ ਚੁੱਕੇ ਹਨ ਅਤੇ ਉਸ ਦਾ ਪਤੀ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਇਸ ਕੁੜੀ ਨੂੰ ਔਰਤਾਂ ਨੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਪਸੀ ਸਹਿਯੋਗ ਨਾਲ ਪਹੁੰਚਾਇਆ।

Leave a Reply

Your email address will not be published.