ਪੰਜਾਬ ’ਚ ਧੁੰਦ ਦਾ ਜ਼ੋਰ, ਖੰਨਾ ਵਿਖੇ ਧੁੰਦ ਕਾਰਨ ਆਪਸ ‘ਚ ਟਕਰਾਈਆਂ ਗੱਡੀਆਂ

ਪੰਜਾਬ ਵਿੱਚ ਧੁੰਦ ਨੇ ਆਪਣਾ ਕਹਿਰ ਵਖਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਤੇ ਵਿਜੀਬਿਲਟੀ ਜ਼ੀਰੋ ਕਰਕੇ ਖੰਨਾ ਵਿਖੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਹਨਾਂ ਵਿੱਚ ਸ਼ਰਧਾਲੂਆਂ ਨਾਲ ਭਰੀ ਬੱਸ ਵੀ ਸ਼ਾਮਲ ਸੀ। ਬੱਸਾਂ ਵਿੱਚ ਸਵਾਰ ਕਰੀਬ 25 ਸ਼ਰਧਾਲੂ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਬੱਸ ਜਲੰਧਰ ਦੇ ਆਦਮਪੁਰ ਤੋਂ ਫਤਹਿਗੜ੍ਹ ਸਾਹਿਬ ਜਾ ਰਹੀ ਸੀ। ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਤੇ ਵਿਜਿਬਿਲਟੀ ਜ਼ੀਰੋ ਹੋਣ ਕਰਕੇ ਖੰਨਾ ਵਿਖੇ ਗੱਡੀਆਂ ਆਪਸ ਵਿੱਚ ਭਿੜ ਗਈਆਂ ਹਨ। ਇਹਨਾਂ ਵਿੱਚ ਯਾਤਰੀ ਬੱਸ ਵੀ ਸ਼ਾਮਲ ਸੀ। ਬੱਸ ਵਿੱਚ ਸਵਾਰ ਕਰੀਬ 25 ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਸ ਸਬੰਧੀ ਡਰਾਈਵਰ ਨੇ ਦੱਸਿਆ ਕਿ ਜੀਟੀ ਰੋਡ ਤੇ ਹੀ ਖਰਾਬ ਟਰੱਕ ਖੜ੍ਹਾ ਸੀ ਜੋ ਕਿ ਧੁੰਦ ਵਿੱਚ ਨਹੀਂ ਦਿੱਖ ਰਿਹਾ ਸੀ।
ਇਸ ਦੇ ਪਿੱਛੇ ਬੱਸ ਟਕਰਾ ਗਈ। ਜ਼ਖ਼ਮੀ ਸ਼ਰਧਾਲੂ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਈ ਬੱਚੇ ਅਤੇ ਔਰਤਾਂ ਵੀ ਜ਼ਖ਼ਮੀ ਹੋਈਆਂ ਹਨ। ਦੱਸ ਦਈਏ ਕਿ ਪੰਜਾਬ ਵਿੱਚ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ।