News

ਪੰਜਾਬ ’ਚ ਜੀਓ ਟਾਵਰ ਬੰਦ ਹੋਣ ਨਾਲ 1.5 ਕਰੋੜ ਮੋਬਾਇਲ ਉਪਭੋਗਤਾ ਹੋਏ ਪ੍ਰਭਾਵਿਤ

ਕੇਂਦਰ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਅੰਦੋਲਨ ਦੌਰਾਨ ਦੂਰਸੰਚਾਰ ਟਾਵਰਾਂ ਵਿੱਚ ਵੱਡੀ ਗਿਣਤੀ ਵਿੱਚ ਟਾਵਰ ਬੰਦ ਕਰਨ ਨਾਲ ਨੈਟਵਰਕ ਤੇ ਬੁਰਾ ਅਸਰ ਪਿਆ ਹੈ। ਜੀਓ ਨੈਟਵਰਕ ਬੰਦ ਹੋਣ ਕਾਰਨ ਕਰੀਬ ਡੇਢ ਕਰੋੜ ਉਪਭੋਗਤਾ ਪ੍ਰਭਾਵਿਤ ਹੋਏ ਹਨ।

ਗੌਰਤਲਬ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਦ ਅੱਜ 35ਵਾਂ ਦਿਨ ਹੈ। ਅੱਜ ਸਰਕਾਰ ਨਾਲ ਵੀ ਸੱਤਵੇਂ ਦੌਰ ਦੀ ਗੱਲਬਾਤ ਹੋ ਰਹੀ ਹੈ। ਅਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ਪਹਿਲਾਂ ਰੇਲ ਅਤੇ ਸੜਕਾਂ ਰੋਕੀਆਂ ਸਨ ਪਰ ਹੁਣ ਜੀਓ ਦੇ ਟਾਵਰ ਵੀ ਬੰਦ ਕੀਤੇ ਗਏ ਹਨ।

ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਮੁਤਾਬਕ ਪੰਜਾਬ ਵਿੱਚ 3.9 ਕਰੋੜ ਮੋਬਾਇਲ ਦਾ ਇਸਤੇਮਾਲ ਕਰਨ ਵਾਲੇ ਲੋਕ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਵੀ ਕੋਈ ਖਾਸ ਅਸਰ ਨਾ ਪਾ ਸਕੀ। ਮੰਗਲਵਾਰ ਨੂੰ ਸੈਲੁਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਟਾਵਰਾਂ ਦੀ ਤੋੜਫੋੜ ਨਾਲ ਸੰਪਰਕ ਵਿਵਸਥਾ ਵਿੱਚ ਗੜਬੜ ਹੋਣ ਤੇ ਚਿੰਤਾ ਜਤਾਈ ਹੈ।

ਸੀਓਏਆਈ ਰਿਲਾਇੰਸ ਜੀਓ, ਏਅਰਟੇਲ ਅਤੇ ਵੋਡਾਫੋਨ-ਆਈਡੀਆ ਵਰਗੀਆਂ ਕੰਪਨੀਆਂ ਦੀ ਐਸੋਸੀਏਸ਼ਨ ਹੈ। ਏਅਰਟੇਲ, ਵੋਡਾ-ਆਈਡੀਆ ਅਤੇ ਰਿਲਾਇੰਸ ਜੀਓ ਵਰਗੀਆਂ ਟੈਲੀਕਾਮ ਕੰਪਨੀਆਂ ਦੀ ਸਾਂਝੀ ਐਸੋਸੀਏਸ਼ਨ ਸੀਓਏਆਈ ਅਤੇ ਟਾਵਰ ਕੰਪਨੀਆਂ ਦੇ ਸੰਗਠਨ, ਟਾਵਰ ਐਂਡ ਇੰਫ੍ਰਾਸਟ੍ਰਕਚਰ ਪ੍ਰੋਵਾਈਡਰ ਐਸੋਸੀਏਸ਼ਨ ਵੀ ਪੰਜਾਬ ਵਿੱਚ ਟਾਵਰ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕਰ ਚੁੱਕੇ ਹਨ। ਮੁੱਖ ਮੰਤਰੀ ਦੀ ਸਖਤ ਕਾਰਵਾਈ ਦੀ ਚੇਤਾਵਨੀ ਦੇਣ ਦੇ ਬਾਵਜੂਦ ਤੋੜਫੋੜ ਜਾਰੀ ਹੈ।  

Click to comment

Leave a Reply

Your email address will not be published.

Most Popular

To Top