ਪੰਜਾਬ ’ਚ ਜ਼ੋਰ ਫੜੇਗੀ ਠੰਡ, ਪੈ ਸਕਦਾ ਹੈ ਮੀਂਹ

 ਪੰਜਾਬ ’ਚ ਜ਼ੋਰ ਫੜੇਗੀ ਠੰਡ, ਪੈ ਸਕਦਾ ਹੈ ਮੀਂਹ

ਪੰਜਾਬ ਦਾ ਮੌਸਮ ਬਦਲ ਰਿਹਾ ਹੈ। ਮੌਸਮ ਬਦਲਣ ਕਾਰਨ ਠੰਡ ਜ਼ੋਰ ਫੜ ਰਹੀ ਹੈ। ਪੰਜਾਬ ਵਿੱਚ ਨਵਾਂ ਪੱਛਮੀ ਡਿਸਟਰਬੈਂਸ 8 ਨਵੰਬਰ ਤੋਂ ਸਰਗਰਮ ਹੋ ਰਿਹਾ ਹੈ। ਜਿਸ ਦੇ ਚਲਦੇ 8 ਨਵੰਬਰ ਤੋਂ ਬੂੰਦਾਬਾਂਦੀ ਦੇ ਆਸਾਰ ਹਨ। ਇਸ ਦੌਰਾਨ ਦਿਨ ਦਾ ਤਾਪਮਾਨ ਘੱਟ ਹੋਵੇਗਾ।

 

ਜਿਸ ਨਾਲ ਠੰਡ ਦਾ ਜ਼ੋਰ ਫੜਨਾ ਸੁਭਾਵਕ ਹੈ। ਸ਼ਨੀਵਾਰ ਨੂੰ ਦਿਨ ਦਾ ਪਾਰਾ ਵੀ 30 ਤੋਂ 32 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਸ ਹਫ਼ਤੇ ਜ਼ਿਆਦਾਤਰ ਖੇਤਰਾਂ ਵਿੱਚ ਮੀਂਹ ਦੇ ਆਸਾਰ ਹਨ।

ਸ਼ਨੀਵਾਰ ਨੂੰ ਸਭ ਤੋਂ ਘੱਟ ਤਾਪਮਾਨ ਲਾਹੌਲ ਦੇ ਕੁਕੁਮਸੇਰੀ ਵਿੱਚ 1.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਸ਼ਿਮਲਾ ਵਿੱਚ 15.7 ਡਿਗਰੀ ਸੈਲਸੀਅਸ, ਭੁੰਤਰ ਵਿੱਚ 20.0 ਡਿਗਰੀ, ਮਨਾਲੀ ਵਿੱਚ 17.0 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ।

Leave a Reply

Your email address will not be published.