ਪੰਜਾਬ ’ਚ ਚੋਰੀ ਚੋਰੀ ਹੋ ਰਿਹਾ ਸੀ ਇਹ ਕੰਮ, ਜਦ ਹੋਇਆ ਖੁਲਾਸਾ ਤਾਂ!

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਅਸਰ ਹੁਣ ਪੰਜਾਬ ਵਿੱਚ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਦੀ ਸਭ ਤੋਂ ਵੱਡੀ ਮਾਰ ਪੰਜਾਬ ਤੇ ਪੈਣ ਲੱਗੀ ਹੈ। ਬੇਸ਼ੱਕ ਕਾਨੂੰਨ ਅਜੇ ਪ੍ਰਭਾਵੀ ਤੌਰ ਤੇ ਲਾਗੂ ਨਹੀਂ ਹੋਏ ਪਰ ਇਹਨਾਂ ਦੀ ਅਸਲ ਤਸਵੀਰ ਝੋਨੇ ਦੇ ਸੀਜ਼ਨ ਵਿੱਚ ਹੀ ਦੇਖਣ ਨੂੰ ਮਿਲ ਰਹੀ ਸੀ।

ਪੰਜਾਬ ਦੀਆਂ ਮੰਡੀਆਂ ਵਿੱਚ ਦੂਜੇ ਸੂਬਿਆਂ ਤੋਂ ਝੋਨਾ ਭਾਰੀ ਮਾਤਰਾ ਵਿੱਚ ਆਇਆ ਹੈ। ਇਸ ਦਾ ਖਮਿਆਜ਼ਾ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਅਸਲ ਵਿੱਚ ਪੰਜਾਬ ਵਿੱਚ ਯੂਪੀ ਤੇ ਬਿਹਾਰ ਤੋਂ ਝੋਨਾ ਲਿਆਂਦਾ ਗਿਆ ਸੀ ਇਸ ਨਾਲ ਸਰਕਾਰ ਦੀ ਸਿਰਦਰਦੀ ਵੀ ਵਧਦੀ ਜਾ ਰਹੀ ਹੈ ਕਿਉਂ ਕਿ ਇਸ ਨਾਲ ਖੇਤੀਬਾੜੀ ਵਿਭਾਗ ਦੇ ਫੂਡ ਸਪਲਾਈ ਵਿਭਾਗ ਦੇ ਅੰਕੜੇ ਖਰਾਬ ਹੋ ਰਹੇ ਹਨ।
ਸੂਬੇ ਵਿੱਚ ਅਜੇ ਵੀ ਝੋਨਾ ਆਉਣਾ ਲਗਾਤਾਰ ਜਾਰੀ ਹੈ। ਇਸ ਸਿਲਸਿਲੇ ਵਿੱਚ ਸ਼ੁੱਕਰਵਾਰ ਨੂੰ ਜਗਰਾਓਂ ਮਾਰਕਿਟ ਕਮੇਟੀ ਨੇ ਇੱਥੇ ਦੇ ਕੋਠੇ ਜੀਵੇ ਦੇ ਇੱਕ ਪਲਾਟ ਵਿਚੋਂ ਕਿਸੇ ਸ਼ੈਲਰ ਮਾਲਕ ਵੱਲੋਂ ਯੂਪੀ ਤੇ ਬਿਹਾਰ ਤੋਂ ਮੰਗਵਾਏ ਝੋਨੇ ਦੇ ਦੋ ਟਰੱਕ ਤੇ ਇੱਕ ਟਰਾਲੀ ਬਰਾਮਦ ਕੀਤੀ ਗਈ ਹੈ।
ਮਾਰਕਿਟ ਕਮੇਟੀ ਦੇ ਸੈਕਟਰੀ ਜਸ਼ਨਦੀਪ ਸਿੰਘ ਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੌਕੇ ਤੇ ਦੇਖਿਆ ਕਿ ਬਾਹਰੋਂ ਆਏ ਝੋਨੇ ਨੂੰ ਟਰਾਲੀਆਂ ਵਿੱਚ ਸ਼ਿਫਟ ਕਰ ਕੇ ਮੰਡੀ ਵਿੱਚ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਮਾਰਕਿਟ ਕਮੇਟੀ ਦੇ ਅਫ਼ਸਰਾਂ ਨੇ ਪੁਲਿਸ ਨੇ ਬੁਲਾ ਕੇ ਸਾਰਾ ਝੋਨਾ ਟਰੱਕਾਂ ਸਮੇਤ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ।
