ਪੰਜਾਬ ‘ਚ ਚੀਨੀ ਵਾਇਰਸ ਕਾਰਨ ਲੱਖਾਂ ਦੀ ਫ਼ਸਲ ਹੋਈ ਖ਼ਰਾਬ, ਅੱਕ ਕੇ ਕਿਸਾਨਾਂ ਵਾਹਿਆ ਝੋਨਾ

 ਪੰਜਾਬ ‘ਚ ਚੀਨੀ ਵਾਇਰਸ ਕਾਰਨ ਲੱਖਾਂ ਦੀ ਫ਼ਸਲ ਹੋਈ ਖ਼ਰਾਬ, ਅੱਕ ਕੇ ਕਿਸਾਨਾਂ ਵਾਹਿਆ ਝੋਨਾ

ਪੰਜਾਬ ਵਿੱਚ ਚੀਨੀ ਵਾਇਰਸ (ਬੌਣਾਪਨ) ਨੇ ਕਈ ਥਾਵਾਂ ਤੇ ਝੋਨੇ ਦੀ ਫ਼ਸਲ ਤਬਾਰ ਕਰ ਦਿੱਤੀ ਹੈ। ਕਿਸਾਨਾਂ ਨੇ ਪਹਿਲਾਂ ਮਹਿੰਗੀਆਂ ਦਵਾਈਆਂ ਵਰਤੀਆਂ ਪਰ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਝੋਨੇ ਦੀ ਫ਼ਸਲ ਵਾਹੁਣੀ ਸ਼ੁਰੂ ਕਰ ਦਿੱਤੀ ਹੈ। ਦੋ ਜ਼ਿਲ੍ਹਿਆਂ ਤੋਂ ਮਾਮਲੇ ਸਾਹਮਣੇ ਆਏ ਹਨ ਕਿ ਕਿਸਾਨ ਝੋਨੇ ਦੀ ਫ਼ਸਲ ਵਾਹੁਣ ਲਈ ਮਜ਼ਬੂਰ ਹਨ।

ਕਿਸਾਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਸਰਕਾਰ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੀ। ਜਾਣਕਾਰੀ ਮੁਤਾਬਕ ਜ਼ਿਲ੍ਹਾ ਫਤਹਿਗੜ੍ਹ ਦੇ ਪਿੰਡ ਖੇੜੀ ਭਾਈ ਕਿ ਦੇ ਕਿਸਾਨ ਦੀ ਝੋਨੇ ਦੀ ਫ਼ਸਲ ਚੀਨੀ ਬਿਮਾਰੀ ਨਾਲ ਨੁਕਸਾਨੀ ਗਈ ਹੈ। ਕਿਸਾਨਾਂ ਨੇ 10 ਏਕੜ ਝੋਨੇ ਦੀ ਫ਼ਸਲ ਵਾਹ ਦਿੱਤੀ ਹੈ। ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ 10 ਏਕੜ ਜ਼ਮੀਨ ਠੇਕੇ ਤੇ ਲਈ ਸੀ, ਜਿਸ ਵਿੱਚ ਝੋਨਾ ਤਿਆਰ ਕਰਨ ਲਈ ਉਸ ਦਾ ਪ੍ਰਤੀ ਏਕੜ 20 ਹਜ਼ਾਰ ਰੁਪਏ ਖਰਚਾ ਹੁਣ ਤੱਕ ਆ ਚੁੱਕਾ ਸੀ ਤੇ ਫ਼ਸਲ ਨੂੰ ਬਿਮਾਰੀ ਤੋਂ ਬਚਾਉਣ ਲਈ 2 ਵਾਰ ਸਪਰੇਅ ਵੀ ਕੀਤੀ ਗਈ ਸੀ, ਪਰ ਕੋਈ ਵਧੀਆ ਨਤੀਜਾ ਸਾਹਮਣੇ ਨਹੀਂ ਆਇਆ।

ਉਸ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੇ ਕਿਸੇ ਵੀ ਅਧਿਕਾਰੀ ਨੇ ਫ਼ਸਲ ਨੂੰ ਲੱਗੀ ਬਿਮਾਰੀ ਬਾਰੇ ਸਾਰ ਨਹੀਂ ਲਈ। ਪਹਿਲਾਂ ਕਣਕ ਦੀ ਫ਼ਸਲ ਸਮੇਂ ਵੀ ਉਸ ਦਾ ਝਾੜ ਬਹੁਤ ਘੱਟ ਨਿਕਲਿਆ ਸੀ। ਉਸ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜਲਦ ਦੀ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਮਾਰੀ ਨਾਲ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।

Leave a Reply

Your email address will not be published.