ਚੰਡੀਗੜ੍ਹ: ਪੰਜਾਬ ਵਿੱਚ 1 ਸਤੰਬਰ ਨੂੰ ਸ਼ੁਰੂ ਹੋ ਰਹੇ ਅਨਲਾਕ 4.0 ਵਿਚ ਵੱਡੀ ਰਾਹਤ ਮਿਲਣ ਦੇ ਆਸਾਰ ਹਨ ਅਤੇ ਸੂਬਾ ਸਰਕਾਰ ਵੀਕੈਂਡ ਲਾਕਡਾਊਨ ਨੂੰ ਖ਼ਤਮ ਕਰ ਸਕਦੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇਰ ਸ਼ਾਮ ਤਕ ਐਲਾਨ ਕਰ ਸਕਦੀ ਹੈ। ਪੰਜਾਬ ਵਿਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਰੂਪ ਨਾਲ ਲਾਕਡਾਊਨ ਲਾਗੂ ਹੋ ਰਿਹਾ ਹੈ। ਸ਼ਾਮ ਨੂੰ 7 ਵਜੇ ਤੋਂ ਬਾਅਦ ਕਰਫਿਊ ਲਗਾਇਆ ਜਾ ਸਕਦਾ ਹੈ।
ਲਾਕਡਾਊਨ ਖਤਮ ਕਰਨ ਨੂੰ ਲੈ ਕੇ ਵਪਾਰੀ ਵਰਗ ਦਾ ਖਾਸਾ ਦਬਾਅ ਵੀ ਰਾਜ ਸਰਕਾਰ ਤੇ ਹੈ। ਕੋਰੋਨਾ ਵਾਇਰਸ ਦੇ ਕਾਰਨ ਪਹਿਲਾਂ ਹੀ ਕੰਮ-ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਜਿਹੇ ਵਿਚ ਵੀਕੈਂਡ ਲਾਕਡਾਊਨ ਹੋਰ ਮੁਸ਼ਕਿਲ ਖੜੀ ਕਰ ਰਿਹਾ ਹੈ। ਉੱਥੇ ਹੀ 14 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਅਪਣੇ ਫ਼ੈਸਲੇ ਦਾ ਰਵਿਊ 31 ਅਗਸਤ ਤਕ ਕਰਨਗੇ।
ਹਾਲਾਂਕਿ ਉਹਨਾਂ ਇਹ ਵੀ ਕਿਹਾ ਸੀ ਕਿ ਜੇ ਸੂਬੇ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਵਿਚ ਸੁਧਾਰ ਨਹੀਂ ਹੋਇਆ ਤਾਂ ਉਹ ਹੋਰ ਸਖ਼ਤੀ ਕਰਨਗੇ। ਪੰਜਾਬ ਵਿਚ 15 ਦਿਨ ਬਾਅਦ ਕੋਰੋਨ ਵਾਇਰਸ ਨੂੰ ਲੈ ਕੇ ਸਥਿਤੀ ਵਿਚ ਕੋਈ ਵੱਡਾ ਸਕਾਰਾਤਮਕ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ। ਸੂਬੇ ਵਿਚ ਔਸਤਨ 1500 ਮਰੀਜ਼ ਰੋਜ਼ਾਨਾ ਸਾਹਮਣੇ ਆ ਰਹੇ ਹਨ। ਪਰ ਅਹਿਮ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ।
Also Read: ਕੋਰੋਨਾ ਟੈਸਟ ਕਰਨ ਆਈ ਟੀਮ ‘ਤੇ ਭੜਕੇ ਪਿੰਡ ਦੇ ਲੋਕ, ਸਖ਼ਤ ਵਿਰੋਧ ਕਰ ਮੋੜਿਆ ਖ਼ਾਲੀ ਹੱਥ
ਨਵੇਂ ਮਰੀਜ਼ ਆਉਣ ਨਾਲ ਸੂਬਾ ਸਰਕਾਰ ਦੇ ਮੱਥੇ ਤੇ ਚਿੰਤਾ ਦੀ ਲਕੀਰ ਜ਼ਰੂਰ ਡੂੰਘੀ ਹੋ ਰਹੀ ਹੈ। ਪਰ ਸਰਕਾਰ ਤੇ ਲਾਕਡਾਊਨ ਨੂੰ ਖਤਮ ਕਰਨ ਨੂੰ ਲੈ ਕੇ ਦਬਾਅ ਵੀ ਵਧ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਚੰਡੀਗੜ੍ਹ ਅਤੇ ਹਰਿਆਣਾ ਨੇ ਲਾਕਡਾਊਨ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੀ ਵਜ੍ਹਾ ਕਰ ਕੇ ਚੰਡੀਗੜ੍ਹ ਨਾਲ ਲਗਦੇ ਮੋਹਾਲੀ, ਜ਼ੀਰਕਪੁਰ, ਖਰੜ ਆਦਿ ਦੇ ਵਪਾਰੀ ਖਾਸ ਤੌਰ ਤੇ ਲਾਕਡਾਊਨ ਦਾ ਵਿਰੋਧ ਕਰ ਰਹੇ ਹਨ।
ਹਾਲਾਂਕਿ ਲਾਕਡਾਊਨ ਦਾ ਵਿਰੋਧ ਪੂਰੇ ਰਾਜ ਵਿਚ ਹੀ ਹੋ ਰਿਹਾ ਹੈ। ਉੱਥੇ ਹੀ ਕੇਂਦਰ ਸਰਕਾਰ ਨੇ ਵੀ ਲਾਕਡਾਊਨ-4 ਤਹਿਤ ਰਾਜ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਅਪਣੀ ਮਰਜ਼ੀ ਨਾਲ ਲੋਕਾਂ ਤੇ ਲਾਕਡਾਊਨ ਨਹੀਂ ਥੋਪ ਸਕਦੇ। ਇਸ ਨੂੰ ਦੇਖਦੇ ਹੋਏ ਗ੍ਰਹਿ ਵਿਭਾਗ ਦੇਰ ਸ਼ਾਮ ਤਕ ਲਾਕਡਾਊਨ ਨੂੰ ਖਤਮ ਕਰਨ ਦਾ ਐਲਾਨ ਕਰ ਸਕਦੇ ਹਨ।
