News

ਪੰਜਾਬ ‘ਚ ‘ਕੋਰੋਨਾ ਵੈਕਸੀਨ ਸਰਟੀਫਿਕੇਟ’ ਤੋਂ ਹਟੀ PM ਮੋਦੀ ਦੀ ਤਸਵੀਰ

ਕੋਰੋਨਾ ਵਾਇਰਸ ਦੇ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਾਈ ਜਾਂਦੀ ਹੈ। ਪਰ ਹੁਣ ਉਹਨਾਂ ਦੀ ਫੋਟੋ ਹਟਾ ਦਿੱਤੀ ਗਈ ਹੈ। ਪੰਜਾਬ ਵਿੱਚ ਪੰਜਾਬ ‘ਚ 18-44 ਸਾਲ ਉਮਰ ਵਰਗ ਨੂੰ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਉਕਤ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਜਾਰੀ ਟੀਕਾਕਰਨ ਸਰਟੀਫਿਕੇਟ ਤੋਂ ਹਟਾ ਦਿੱਤਾ ਗਿਆ ਹੈ।

Disappointed by paltry raise: Captain Amarinder Singh on MSP hike

ਇਕ ਪੰਜਾਬੀ ਅਖ਼ਬਾਰ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਕਤ ਉਮਰ ਵਰਗ ਲਈ ਵੈਕਸੀਨ ਪੰਜਾਬ ਸਰਕਾਰ ਨੇ ਸਿੱਧੀ ਸਪਲਾਇਰ ਤੋਂ ਖ਼ਰੀਦੀ ਹੈ। ਪੰਜਾਬ ਸਰਕਾਰ ਇਸ ਤੋਂ ਪਹਿਲਾਂ ਝਾਰਖੰਡ ਅਤੇ ਛੱਤੀਸਗੜ੍ਹ ਸੂਬੇ ਪਹਿਲਾਂ ਹੀ ਇਨ੍ਹਾਂ ਸਰਟੀਫਿਕੇਟਾਂ ਉੱਪਰੋਂ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹਟਾ ਕੇ ਆਪੋ-ਆਪਣੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਲਾ ਚੁੱਕੇ ਹਨ।

ਪੰਜਾਬੀ ਅਖ਼ਬਾਰ ਦੇ ਹਵਾਲੇ ਤੋਂ ਸਿਹਤ ਅਤੇ ਪਰਿਵਾਰ ਭਲਾਈ ਵੈਲਫੇਅਰ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਅਸੀਂ ਵੈਕਸੀਨ ਸਲਾਇਰ ਤੋਂ 18-45 ਸਾਲ ਦੇ ਵਰਗ ਲਈ ਸਿੱਧੀ ਖਰੀਦ ਕੀਤੀ ਹੈ। ਕੇਂਦਰ ਸਰਕਾਰ ਵੱਲੋਂ 45 ਸਾਲਾਂ ਤੋਂ ਵੱਧ ਲਾਭਪਾਤਰੀਆਂ ਲਈ ਟੀਕੇ ਮੁਹੱਈਆ ਕਰਵਾਏ ਗਏ ਸਨ।

ਉਨ੍ਹਾਂ ਕਿਹਾ ਕਿ ਕਿਉਂਕਿ ਸੂਬਾ ਸਰਕਾਰ ਖ਼ੁਦ ਟੀਕੇ ਖ਼ਰੀਦ ਚੁੱਕੀ ਹੈ, ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਟੀਕਾਕਰਨ ਸਰਟੀਫਿਕੇਟ ਤੋਂ ਹਟਾਉਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜੀ. ਬੀ. ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਤਸਵੀਰ ਸਰਟੀਫਿਕੇਟ ‘ਤੇ ਨਹੀਂ ਹੈ ਕਿਉਂਕਿ ਟੀਕੇ ਸੂਬਾ ਸਰਕਾਰ ਆਪਣੇ ਵੱਲੋਂ ਖ਼ਰੀਦ ਰਹੀ ਹੈ। 

Click to comment

Leave a Reply

Your email address will not be published.

Most Popular

To Top