ਪੰਜਾਬ ‘ਚ ਕੋਰੋਨਾ ਨੇ ਮਚਾਈ ਤਬਾਹੀ, ਇਕ ਦਿਨ ‘ਚ 8625 ਨਵੇਂ ਕੇਸ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਸਿਖਰਾਂ ਤੇ ਪਹੁੰਚ ਗਿਆ ਹੈ। ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 198 ਮਰੀਜ਼ਾਂ ਦੀ ਮੌਤ ਹੋ ਗਈ ਸੀ ਤੇ 8625 ਨਵੇਂ ਕੇਸ ਦਰਜ ਕੀਤੇ ਗਏ ਹਨ। 298 ਮਰੀਜਾਂ ਦੀ ਹਾਲਤ ਗੰਭੀਰ ਹੈ। ਸਿਹਤ ਵਿਭਾਗ ਮੁਤਾਬਕ ਪੰਜਾਬ ਵਿੱਚ ਹੁਣ ਤੱਕ 7805157 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ।

ਇਹਨਾਂ ਵਿਚੋਂ 450674 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉੱਥੇ ਹੀ 364170 ਲੋਕ ਕੋਰੋਨਾ ਵਾਇਰਸ ਨੂੰ ਹਰਾ ਚੁੱਕੇ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 75800 ਹੈ। ਦਸ ਦਈਏ ਕਿ ਸੋਮਵਾਰ ਨੂੰ ਲੁਧਿਆਣਾ ਵਿੱਚ 30, ਸੰਗਰੂਰ ਵਿੱਚ 17, ਪਟਿਆਲਾ ਵਿੱਚ 14, ਬਠਿੰਡਾ ਵਿੱਚ 19, ਮੁਹਾਲੀ ਵਿੱਚ 14, ਮੁਕਤਸਰ ਵਿੱਚ 13, ਰੋਪੜ ਵਿੱਚ 10, ਫਿਰੋਜ਼ਪੁਰ ਵਿੱਚ 11, ਅੰਮ੍ਰਿਤਸਰ ਵਿੱਚ 10 ਹੁਸ਼ਿਆਰਪੁਰ ਵਿਚ 9, ਪਠਾਨਕੋਟ, ਜਲੰਧਰ ਤੇ ਫਾਜ਼ਿਲਕਾ ‘ਚ 8, ਫਰੀਦਕੋਟ ‘ਚ 5, ਗੁਰਦਾਸਪੁਰ,
ਕਪੂਰਥਲਾ ਅਤੇ ਮਾਨਸਾ ‘ਚ 4-4, ਫਤਹਿਗੜ ਸਾਹਿਬ ਅਤੇ ਨਵਾਂ ਸ਼ਹਿਰ ਵਿਚ 3-3, ਬਰਨਾਲਾ ਵਿਚ 2 ਅਤੇ ਮੋਗਾ ਅਤੇ ਤਰਨਤਾਰਨ ਵਿਚ 1-1 ਦੀ ਮੌਤ ਹੋਈ। ਵਾਇਰਸ ਦੇ ਘਟਣ ਦਾ ਕਾਰਨ ਘੱਟ ਜਾਂਚ ਹੋ ਸਕਦੀ ਹੈ ਕਿਉਂਕਿ ਇਸ ਦੌਰਾਨ ਕੁੱਲ 14.74 ਲੱਖ ਟੈਸਟ ਕੀਤੇ ਗਏ ਜਦਕਿ ਰੋਜ਼ਾਨਾ 18-19 ਲੱਖ ਟੈਸਟ ਕੀਤੇ ਜਾ ਰਹੇ ਸੀ। ਮੌਤਾਂ ਦੀ ਗਿਣਤੀ ‘ਚ ਥੋੜੀ ਜਿਹੀ ਕਮੀ ਨੂੰ ਰਾਹਤ ਦੀ ਨਿਸ਼ਾਨੀ ਮੰਨਿਆ ਜਾ ਸਕਦਾ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ 37,13,243 ਹੈ।
