ਪੰਜਾਬ ’ਚ ਕੋਰੋਨਾ ਨੂੰ ਪਈ ਠੱਲ੍ਹ, ਪਾਬੰਦੀਆਂ ਨੂੰ ਲੈ ਕੇ ਕੈਪਟਨ ਦਾ ਵੱਡਾ ਐਲਾਨ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਹੁਣ ਘੱਟਣੇ ਸ਼ੁਰੂ ਹੋ ਗਏ ਹਨ। 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਮਰੀਜ਼ਾਂ ਦੇ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਰਹੀ ਹੈ। ਸਿਰਫ ਤਮਿਲਨਾਡੂ, ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਲੱਦਾਖ ਅਤੇ ਮਿਜ਼ੋਰਮ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ ਨਵੇਂ ਮਰੀਜ਼ਾਂ ਤੋਂ ਘੱਟ ਰਹੀ ਹੈ।

ਵੀਰਵਾਰ ਨੂੰ ਦੇਸ਼ ਵਿੱਚ 28,323 ਐਕਟਿਵ ਕੇਸ ਘੱਟ ਹੋਏ ਹਨ। ਹੁਣ ਜ਼ੇਰੇ ਇਲਾਜ ਵਿੱਚ ਮਰੀਜ਼ਾਂ ਦੀ ਗਿਣਤੀ 23,27,541 ਹੈ। ਬੀਤੇ 24 ਘੰਟਿਆਂ ਦੌਰਾਨ ਕੁੱਲ ਨਵੇਂ ਕੇਸ- 1.79 ਲੱਖ
ਬੀਤੇ 24 ਘੰਟਿਆਂ ਦੌਰਾਨ ਤੰਦਰੁਸਤ ਹੋਏ ਮਰੀਜ਼- 2.64 ਲੱਖ
ਬੀਤੇ 24 ਘੰਟਿਆਂ ਦੌਰਾਨ ਮੌਤਾਂ- 3,556
ਹੁਣ ਤੱਕ ਦਰਜ ਕੁੱਲ ਕੋਰੋਨਾ ਪੀੜਤ- 2.75 ਕਰੋੜ
ਹੁਣ ਤੱਕ ਦਰਜ ਕੁੱਲ ਕੋਰੋਨਾ ਤੋਂ ਠੀਕ ਹੋਏ ਮਰੀਜ਼- 2.48 ਕਰੋੜ
ਹੁਣ ਤੱਕ ਕੋਰੋਨਾ ਕਾਰਨ ਦਰਜ ਕੁੱਲ ਮੌਤਾਂ- 3.18 ਲੱਖ
ਜ਼ੇਰੇ ਇਲਾਜ ਕੁੱਲ ਮਰੀਜ਼ਾਂ ਦੀ ਗਿਣਤੀ- 23.27 ਲੱਖ
ਕੇਂਦਰੀ ਸਿਹਤ ਵਿਭਾਗ ਨੇ ਕਿਹਾ ਕਿ ਮੁਲਕ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੂੰ ਠੱਲ੍ਹ ਪਾਉਣ ਦੇ ਸੰਕੇਤ ਮਿਲੇ ਹਨ। ਪਿਛਲੇ 20 ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਵਿੱਚ ਗਿਰਾਵਟ ਆ ਰਹੀ ਹੈ। ਉੱਥੇ ਹੀ ਕੇਂਦਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਹੈ ਉੱਥੇ ਵੱਡੇ ਪੱਧਰ ਤੇ ਕੋਰੋਨਾ ਵਾਇਰਸ ਦੇ ਨਿਰਦੇਸ਼ਾਂ ਦੇ ਪ੍ਰਬੰਧ ਕੀਤੇ ਜਾਣ।
