News

ਪੰਜਾਬ ’ਚ ਕੋਰੋਨਾ ਦਾ ਕਹਿਰ ਪਰ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਲੋਕ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਸੂਬੇ ਵਿੱਚ ਕੱਲ੍ਹ 63 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। 3329 ਨਵੇਂ ਕੇਸ ਆਏ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 28250 ਹੋ ਗਈ ਹੈ। ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 7,672 ਹੋ ਗਈ ਹੈ।

ਉੱਥੇ ਹੀ 374 ਮਰੀਜ਼ ਆਕਸੀਜਨ ਸਪੋਰਟ ’ਤੇ ਹਨ ਜਦਕਿ 51 ਮਰੀਜ਼ ਵੈਂਟੀਲੇਟਰ ’ਤੇ ਹਨ। 246583 ਲੋਕ ਠੀਕ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 11 ਮੌਤਾਂ ਹੋਈਆਂ ਹਨ। ਜਲੰਧਰ – 7, ਫਾਜ਼ਿਲਕਾ -4, ਲੁਧਿਆਣਾ -6, ਫਿਰੋਜ਼ਪੁਰ -1, ਬਰਨਾਲਾ -1, ਬਠਿੰਡਾ -3 ਮੋਗਾ 2, ਐਸ.ਏ.ਐਸ.ਨਗਰ -3, ਪਠਾਨਕੋਟ -2, ਮੁਕਤਸਰ -1, ਪਟਿਆਲਾ -6, ਸੰਗਰੂਰ -2, ਤਰਨ ਤਰਨ -2 ਅਤੇ ਐਸ ਬੀ ਐਸ ਨਗਰ -3 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦਸ ਦਈਏ ਕਿ ਪੰਜਾਬ ਵਿੱਚ ਹੁਣ ਤਕ 6,44,0181 ਸੈਂਪਲ ਲਏ ਗਏ ਹਨ। 14 ਅਪ੍ਰੈਲ ਨੂੰ 32,242 ਨਮੂਨੇ ਲਏ ਗਏ ਹਨ। ਪੰਜਾਬ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 2,82,505 ਹੈ। ਕੋਰੋਨਾ ਦੇ ਕੇਸ ਵਧਣ ਕਾਰਨ ਸਰਕਾਰ ਦੀ ਚਿੰਤਾ ਹੋਰ ਵਧ ਗਈ ਹੈ।

ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਮੁੜ ਤੋਂ ਲਾਕਡਾਊਨ ਨਾ ਲੱਗ ਜਾਵੇ। ਪਰ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਫਿਰ ਤੋਂ ਲਾਕਡਾਊਨ ਨਹੀਂ ਲਗੇਗਾ। ਪੰਜਾਬ ਵਿੱਚ 9 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਜਾਰੀ ਕੀਤਾ ਹੋਇਆ ਹੈ।

Click to comment

Leave a Reply

Your email address will not be published. Required fields are marked *

Most Popular

To Top